v> ਦਲਜੀਤ ਮੱਕੜ, ਮਿਲਾਨ : ਇਟਲੀ ਸਰਕਾਰ ਕੋਵਿਡ-19 ਕਰਕੇ ਲਗਾਈਆ ਪਾਬੰਦੀਆ ’ਚ ਢਿੱਲ ਦੇਣ ਜਾ ਰਹੀ ਹੈ। ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਨੇ ਕਿਹਾ ਹੈ ਕਿ 26 ਅਪ੍ਰੈਲ ਤੋ ਇਟਲੀ ਦੇ ਲਗਭਗ ਬਹੁਤ ਸਾਰੇ ਸੁਬਿਆਂ ਨੂੰ ਪੀਲੇ ਰੰਗ ਦੇ ਜ਼ੋਨ ’ਚ ਤਬਦੀਲ ਕੀਤਾ ਜਾਵੇਗਾ। ਬਾਹਰ ਬੈਠਣ ਵਾਲੇ ਰੈਸਟੋਰੈਂਟਾਂ ਨੂੰ ਦੁਪਹਿਰ ਤੇ ਰਾਤ ਤੱਕ ਦੇ ਖਾਣੇ ਲਈ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ। ਸਕੂਲ ਤੇ ਯੂਨੀਵਰਸਟੀਆਂ ’ਚ ਸਾਰੇ ਵਿਦਿਆਰਥੀਆਂ ਲਈ ਕਲਾਸਾਂ ਦੁਬਾਰਾ ਸ਼ੁਰੂ ਹੋਣਗੀਆਂ। ਅਜਾਇਬ ਘਰ ਅਤੇ ਪੁਰਾਤੱਤਵ ਸਥਾਨ ਖੋਲ੍ਹ ਦਿੱਤੇ ਜਾਣਗੇ। ਸਿਨੇਮਾ ਘਰ ਤੇ ਥੀਏਟਰਾਂ ਨੂੰ ਸਖ਼ਤ ਸ਼ਰਤਾਂ ਤੇ ਸੀਮਤ ਸਮਰੱਥਾ ਅਧੀਨ ਸਕ੍ਰੀਨਿੰਗ ਤੇ ਪ੍ਰਦਰਸ਼ਨ ਕਰਨ ਦੀ ਆਗਿਆ ਹੋਵੇਗੀ। ਕੋਵਿਡ -19 ਸੰਬੰਧੀ ਬਣੇ ਕਾਨੂੰਨ ਤੇ ਪਾਬੰਦੀਆਂ ਨਾਲ ਸਬੰਧਤ ਅਧਿਕਾਰਤ ਜਾਣਕਾਰੀ ਸਿਹਤ ਮੰਤਰਾਲੇ ਦੀ ਵੈਬਸਾਈਟ ਤੋਂ ਹਾਸਲ ਕੀਤੀ ਜਾ ਸਕਦੀ ਹੈ।

Posted By: Seema Anand