ਰੋਮ, ਆਈਏਐੱਨਐੱਸ : ਇਟਲੀ 'ਚ ਕੋਰੋਨਾ ਨਾਲ ਹਾਲਾਤ ਲਗਾਤਾਰ ਬਿਗੜ ਰਹੇ ਹਨ। ਇਟਲੀ ਨੇ ਕੋਰੋਨਾ ਵਾਇਰਸ ਦੇ ਖ਼ਤਰੇ ਵਾਲੇ ਰੈੱਡ ਜ਼ੋਨ 'ਚ ਦੋ ਹੋਰ ਖੇਤਰਾਂ ਨੂੰ ਜੋੜਿਆ ਹੈ। ਇਟਲੀ 'ਚ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ 'ਚ ਤੇਜ਼ੀ ਦੇਖੀ ਜਾ ਰਹੀ ਹੈ।

ਸਮਾਚਾਰ ਏਜੰਸੀ ਸਿਨਹੂਆ ਦੀ ਰਿਪੋਰਟ ਅਨੁਸਾਰ ਦੋ ਖੇਤਰਾਂ, Tuscany ਤੇ Campania ਹੋਰ ਚਾਰ ਤੇ ਇਕ ਖੁਦਮੁਖਤਿਆਰੀ ਪ੍ਰਾਂਤ (Autonomous province) 'ਚ ਸਖ਼ਤ ਪ੍ਰਣਾਲੀ ਸ਼ੁਰੂ ਕੀਤੀ ਸੀ ਤੇ ਦੇਸ਼ ਨੂੰ ਤਿੰਨ ਖੇਤਰਾਂ 'ਚ ਵੰਡਿਆ ਸੀ- ਜ਼ਿਆਦਾ ਖ਼ਤਰੇ ਲਈ ਰੈੱਡ, ਘੱਟ ਖ਼ਤਰੇ ਲਈ Orange ਤੇ ਉਸ ਤੋਂ ਘੱਟ ਖਤਰੇ ਲਈ ਪੀਲਾ।


ਇਤਾਲਵੀ ਸਿਹਤ ਮੰਤਰੀ Roberto Spernza ਨੇ ਸ਼ਨੀਵਾਰ ਨੂੰ ਫੇਸਬੁੱਕ 'ਤੇ ਲਿਖਿਆ ਕਿ ਅਸੀਂ ਲੋਕਾਂ ਨੂੰ ਸਬਰ ਰੱਖਣ ਨੂੰ ਕਿਹਾ ਹੈ। ਉਨ੍ਹਾਂ ਨੇ ਲਿਖਿਆ ਕਿ ਕੋਈ ਵਿਕਲਪ ਰਾਸਤਾ ਨਹੀਂ ਹੈ ਜੇ ਅਸੀਂ ਮੌਤਾਂ ਦੀ ਗਿਣਤੀ ਘੱਟ ਕਰਨਾ ਚਾਹੁੰਦੇ ਹਾਂ, ਸੰਕ੍ਰਮਣ ਹੁੰਦੇ ਹਨ ਤੇ ਸਾਡੀਆਂ ਸਿਹਤ ਸੇਵਾਵਾਂ ਨੂੰ ਇਕ ਅਸਹਿ ਬੋਝ ਦੇ ਤਹਿਤ ਰੱਖਣ ਤੋਂ ਬਚਾਉਣਾ ਹੈ। ਸਾਨੂੰ ਇਸ ਨੂੰ ਬਣਾਈ ਰੱਖਣਾ ਚਾਹੀਦਾ ਹੈ ਜੋ ਕਿ ਬਹੁਤ ਜ਼ਰੂਰੀ ਹੈ।

Posted By: Rajnish Kaur