ਮਿਲਾਨ (ਰਾਇਟਰ) : ਇਟਲੀ ਦੇ ਦੱਖਣੀ ਸ਼ਹਿਰ ਬਿ੍ਨਦਿਸੀ ਦੇ 54 ਹਜ਼ਾਰ ਲੋਕਾਂ ਤੋਂ ਸ਼ਹਿਰ ਖਾਲ੍ਹੀ ਕਰਵਾਇਆ ਗਿਆ ਹੈ। ਅਜਿਹਾ ਦੂਜੀ ਸੰਸਾਰ ਜੰਗ ਦੇ ਇਕ ਬੰਬ ਨੂੰ ਨਕਾਰਾ ਕਰਨ ਲਈ ਕੀਤਾ ਗਿਆ ਹੈ। ਸ਼ਹਿਰ ਦੇ 60 ਫ਼ੀਸਦੀ ਲੋਕਾਂ ਨੂੰ 1,617 ਮੀਟਰ ਦੇ 'ਰੈੱਡ ਜ਼ੋਨ' ਨੂੰ ਖਾਲ੍ਹੀ ਕਰਨ ਲਈ ਕਿਹਾ ਗਿਆ ਹੈ। ਦੂਜੀ ਸੰਸਾਰ ਜੰਗ ਸਮੇਂ 1941 ਵਿਚ ਇਕ ਬਿ੍ਟਿਸ਼ ਬੰਬ ਇਸ ਸ਼ਹਿਰ 'ਤੇ ਸੁੱਟਿਆ ਗਿਆ ਸੀ ਜੋਕਿ ਇਕ ਮੀਟਰ ਲੰਬਾ ਅਤੇ 40 ਕਿਲੋ ਭਾਰਾ ਹੈ। ਇਹ ਬੰਬ ਚੱਲ ਨਹੀਂ ਸੀ ਸਕਿਆ ਤੇ ਇਸ ਨੂੰ ਪਿਛਲੇ ਮਹੀਨੇ ਇਕ ਥੀਏਟਰ ਦੀ ਨਵੀਨੀਕਰਨ ਦੌਰਾਨ ਲੱਭਿਆ ਗਿਆ। ਸ਼ਹਿਰ ਦਾ ਹਵਾਈ ਅੱਡਾ, ਟ੍ਰੇਨ ਸਟੇਸ਼ਨ, ਦੋ ਹਸਪਤਾਲ ਅਤੇ ਇਕ ਜੇਲ੍ਹ ਨੂੰ ਬੰਦ ਕਰ ਦਿੱਤਾ ਗਿਆ ਹੈ।