ਮਿਲਾਨ, ਏਪੀ : ਕੋਰੋਨਾ ਵਾਇਰਸ ਮਹਾਮਾਰੀ ਤੋਂ ਬਚਣ ਲਈ ਤਮਾਮ ਦੇਸ਼ਾਂ ਦੀਆਂ ਸਰਕਾਰਾਂ ਲੋਕਾਂ ਨੂੰ ਜਲਦ ਤੋਂ ਜਲਦ ਵੈਕਸੀਨ ਮੁਹੱਇਆ ਕਰਨ ਦੀ ਕੋਸ਼ਿਸ਼ 'ਚ ਲਗੀਆਂ ਹੋਇਆ ਹਨ। ਇਟਲੀ ਆਪਣੇ ਲੋਕਾਂ ਨੂੰ ਜਨਵਰੀ ਤੋਂ ਕੋਰੋਨਾ ਵਾਇਰਸ ਦੀ ਵੈਕਸੀਨ ਲਗਾਉਣਾ ਸ਼ੁਰੂ ਕਰ ਦੇਵੇਗਾ। ਕੋਰੋਨਾ ਵਾਇਰਸ ਐਮਰਜੈਂਸੀ ਲਈ ਇਟਲੀ ਦੇ Special Commissioner ਨੇ ਦੱਸਿਆ ਕਿ ਜੋ ਲੋਕ ਵੈਕਸੀਨ ਲਗਾਉਣਾ ਚਾਹੁੰਦੇ ਹਨ ਉਨ੍ਹਾਂ ਸਾਰੇ ਲੋਕਾਂ ਨੂੰ ਅਗਲੇ ਸਾਲ ਸਤੰਬਰ ਤਕ ਇਸ ਦੀ ਡੋਜ ਮਿਲ ਜਾਵੇਗੀ।

Special Commissioner Domenico Arcuri ਨੇ ਕਿਹਾ ਕਿ ਯੂਰਪੀਅਨ ਸੰਘ ਦੇ ਖਰੀਦ ਪ੍ਰੋਗਰਾਮ ਦੇ ਮਾਧਿਅਮ ਨਾਲ ਜਨਵਰੀ ਦੇ ਮੱਧ ਤਕ ਫਾਈਜ਼ਰ ਵੈਕਸੀਨ ( Pfizer vaccine ) ਦੀ 3.4 ਮਿਲਿਅਨ (34 ਲੱਖ) ਖੁਰਾਕ ਮਿਲ ਜਾਵੇਗੀ। ਜੋ ਇਲਟੀ ਦੇ 6 ਕਰੋੜ ਲੋਕਾਂ 'ਚੋਂ 16 ਲੱਖ ਲੋਕਾਂ ਨੂੰ ਵੈਕਸੀਨ ਦੀਆਂ ਦੋ ਖੁਰਾਕ ਦੇਣ ਲਈ ਪ੍ਰਾਪਤ ਹੈ। ਉਨ੍ਹਾਂ ਨੇ ਕਿਹਾ ਕਿ ਬਜਰੁਗ ਲੋਕਾਂ ਤੇ ਜ਼ਿਆਦਾ ਖ਼ਤਰੇ ਵਾਲੇ ਵਿਅਕਤੀਆਂ ਨੂੰ ਪਹਿਲ ਦੇ ਆਧਾਰ 'ਤੇ ਦਿੱਤੀ ਜਾਵੇਗੀ।


ਰੋਮ 'ਚ ਇਕ ਸਮਾਚਾਰ ਸੰਮੇਲਨ ਦੌਰਾਨ Arkuri ਨੇ ਕਿਹਾ 'ਅਸੀਂ ਜਾਣਦੇ ਹਾਂ ਕਿ ਕਿੰਨੇ ਲੋਕ ਵੈਕਸੀਨ ਲਗਾਉਣਾ ਚਾਹੁੰਦੇ ਹਨ। ਸਾਡੀ ਆਬਾਦੀ ਦੇ ਇਕ ਮਹੱਤਵਪੂਰਨ ਹਿੱਸੇ ਨੂੰ ਸਾਲ ਦੀ ਪਹਿਲੀ ਛਿਮਾਹੀ 'ਚ ਜਾਂ ਤੀਜੀ ਤਿਮਾਹੀ ਦੇ ਅੰਤ ਤਕ ਕਿਸੇ ਵੀ ਕੀਮਤ 'ਤੇ ਟੀਕਾ ਲਾ ਦਿੱਤਾ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਿਹਤ ਮੰਤਰਾਲੇ ਦੀਆਂ ਸਿਫਾਰਿਸ਼ਾਂ ਦੇ ਆਧਾਰ 'ਤੇ ਸਰਕਾਰ ਸੰਸਦ ਨੂੰ ਸੂਚਿਤ ਕਰੇਗੀ ਜਿਸ 'ਚ ਵੱਖ-ਵੱਖ ਸ਼੍ਰੇਣੀਆਂ ਦੇ ਨਾਗਰਿਕਾਂ ਨੂੰ ਖੁਰਾਕ ਦਿੱਤੀ ਜਾਣੀ ਹੈ।


ਇਟਲੀ 'ਚ ਵੈਕਸੀਨ ਲਗਾਉਣ ਲਈ ਜ਼ਰੂਰੀ ਸਰਿੰਜ ਤੇ ਸੁਈਆਂ ਲਈ ਸ਼ੁੱਕਰਵਾਰ ਨੂੰ ਬੋਲੀ ਪ੍ਰਕਿਰਿਆ ਖੋਲ੍ਹਣ ਦੀ ਯੋਜਨਾ ਬਣਾਈ ਗਈ ਹੈ। ਵੈਕਸੀਨ ਲਗਾਉਣ ਲਈ ਤਿੰਨ ਤਰ੍ਹਾਂ ਦੀਆਂ ਸਰਿੰਜ ਤੇ ਘੱਟ ਤੋਂ ਘੱਟ 6 ਤਰ੍ਹਾਂ ਦੀਆਂ ਸੁਈਆਂ ਦੀ ਲੋੜ ਹੁੰਦੀ ਹੈ। ਬ੍ਰਿਟੇਨ ਤੋਂ ਬਾਅਦ ਯੂਰਪ 'ਚ ਇਟਲੀ 'ਚ ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ 47,800 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

Posted By: Rajnish Kaur