ਰੋਮ (ਇਟਲੀ) : ਮੋਟਾਪਾ ਇਕ ਅਜਿਹੀ ਨਾਮੁਰਾਦ ਬਿਮਾਰੀ ਹੈ, ਜਿਸ ਤੋਂ ਹਰ ਦੇਸ਼ ਦੇ ਤੇ ਹਰ ਵਰਗ ਦੇ ਲੋਕ ਦੁੱਖੀ ਹਨ ਮੋਟਾਪੇ ਤੋਂ ਪੀੜ੍ਹਤ ਵਿਅਕਤੀ ਇਸ ਤੋਂ ਛੁਟਕਾਰਾ ਪਾਉਣ ਲਈ ਕਈ ਤਰ੍ਹਾਂ ਦੇ ਪਾਪੜ ਵੇਲਦੇ ਹਨ ਪਰ ਅਫਸੋਸ ਇਸ ਦੇ ਬਾਵਜੂਦ ਇਸ ਰੋਗ ਦੇ ਮਰੀਜ਼ਾਂ ਵਿੱਚ ਇਜ਼ਾਫ਼ਾ ਹੋਣਾ ਆਪਣੇ ਆਪ ਵਿਚ ਇਕ ਚੁਣੌਤੀ ਹੈ ਜੇ ਯੂਰਪੀ ਦੇਸ਼ਾਂ ਵਿਚੋਂ ਇਟਲੀ ਦੀ ਗੱਲ ਕਰੀਏ ਤਾਂ ਇਥੇ 25 ਮਿਲੀਅਨ ਲੋਕ ਮੋਟਾਪੇ ਦੀ ਬਿਮਾਰੀ ਨਾਲ ਜੂਝ ਰਹੇ ਹਨ ਤੇ ਤਮਾਕੂਨੋਸ਼ੀ ਤੋਂ ਬਾਅਦ ਦੂਜੀ ਇਹ ਜਹਿਮਤ ਹੈ ਜਿਹੜੀ ਕਿ ਲੋਕਾਂ ਦੀ ਮੌਤ ਦਾ ਸਬੱਬ ਬਣਦੀ ਜਾ ਰਹੀ ਹੈ ਇਸ ਗੱਲ ਦਾ ਖੁਲਾਸਾ ਇਤਾਲੀਅਨ ਮੋਟਾਪਾ ਬੈਰੋਮੀਟਰ ਨੇ ਇਸ ਸਾਲ ਦੇ ਆਪਣੇ ਪਹਿਲੇ ਐਡੀਸ਼ਨ ਦੀ ਰਿਪੋਰਟ ਵਿਚ ਕਰਦਿਆਂ ਕਿਹਾ ਕਿ ਮੋਟਾਪੇ ਦੀ ਬਿਮਾਰੀ ਨਾਲ ਅੌਰਤਾਂ ਨਾਲੋਂ ਜ਼ਿਆਦਾ ਬੰਦੇ ਪ੍ਰਭਾਵਿਤ ਹੋ ਰਹੇ ਹਨ ਜਿਹੜੇ ਕਿ ਸ਼ਹਿਰੀ ਇਲਾਕਿਆਂ ਵਿਚ ਰਹਿੰਦੇ ਹਨ ਮੋਟਾਪੇ ਨਾਲ ਦੱਖਣੀ ਇਟਲੀ ਦੇ ਬਾਸ਼ਿੰਦੇ ਵਧੇਰੇ ਪ੍ਰਭਾਵਿਤ ਹਨ, ਜਿਨ੍ਹਾਂ 'ਤੇ ਮੋਟਾਪੇ ਨਾਲ ਸ਼ੂਗਰ, ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਦਾ ਵੱਧ ਖਤਰਾ ਮੰਡਰਾਅ ਰਿਹਾ ਹੈ ਯੂਰਪੀਅਨ ਦੇਸ਼ ਗਰੀਸ, ਮਾਲਟਾ, ਗਰੀਨਲੈਂਡ ਤੇ ਇਟਲੀ ਅਜਿਹੇ ਦੇਸ਼ ਹਨ ਜਿਥੇ ਮੋਟਾਪੇ ਕਾਰਨ ਨੌਜਵਾਨ ਵਰਗ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ ਜਦਕਿ ਡੈਨਮਾਰਕ ਅਜਿਹਾ ਨਹੀਂ ਹੈ ਇਟਲੀ 'ਚ ਮੋਟਾਪਾ ਹੋਣ ਦੇ ਕਾਰਨ ਸਿਗਰਟਨੋਸ਼ੀ ਅਤੇ ਅਲਕੋਹਲ ਦੀ ਜ਼ਿਆਦਾ ਵਰਤੋਂ ਤੇ ਕਸਰਤ ਨਾ ਕਰਨਾ ਮੰਨਿਆ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਪੂਰੀ ਦੁਨੀਆਂ ਵਿਚ 2 ਅਰਬ ਲੋਕ ਅਜਿਹੇ ਹਨ ਜਿਹੜੇ ਮੋਟਾਪੇ ਦੀ ਬਿਮਾਰੀ ਨਾਲ ਜੂਝ ਰਹੇ ਹਨ