ਮਿਲਾਨ (ਇਟਲੀ)04 ਜੂਨ(ਦਲਜੀਤ ਮੱਕੜ: ਕਮਿਉਨੇ ਦੀ ਮੋਰਾਦੀ ਵੱਲੋਂ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਮੌਕੇ ਇਟਲੀ ਦੀ ਧਰਤੀ ਉੱਤੇ ਸ਼ਹੀਦ ਹੋਏ ਸੈਂਕੜੇ ਭਾਰਤੀਆਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵਰਲਡ ਸਿੱਖ ਸ਼ਹੀਦ ਮਿਲਟਰੀ ਐਸੋਸੀਏਸ਼ਨ ਇਟਲੀ ਦੇ ਨੁਮਾਇੰਦਿਆਂ ਨੇ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ। ਇਟਲੀ ਵਿੱਚ ਵਰਲੱਡ ਸਿੱਖ ਸ਼ਹੀਦ ਮਿਲਟਰੀ ਐਸ਼ੋਸ਼ੀਏਸ਼ਨ ਇਟਲੀ ਇੱਕ ਅਜਿਹੀ ਸੰਸਥਾ ਹੈ ਜਿਹੜੀ ਕਿ ਇਟਲੀ ਵਿੱਚ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੌਰਾਨ ਸ਼ਹੀਦੀ ਹੋਏ ਸਿੱਖ ਫੌਜੀਆਂ ਦੀਆਂ ਇਟਲੀ ਭਰ ਵਿੱਚ ਯਾਦਗਾਰਾਂ ਸਥਾਪਿਤ ਕਰ ਰਹੀ ਹੈ। ਜਿਸ ਦਾ ਮਕਸਦ ਇਟਲੀ ਵਿੱਚ ਪੈਦਾ ਹੋਣ ਵਾਲੀ ਭਾਰਤੀ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਸਿੱਖ ਕੌਮ ਬਹਾਦਰਾਂ ਅਤੇ ਸੂਰਵੀਰਾਂ ਦੀ ਕੌਮ ਹੈ।

ਇਟਲੀ ਦੇ ਪਿੰਡ ਮੋਰਾਦੀ ਵਿਖੇ ਸਹੀਦ ਹੋਏ ਸਿੱਖ ਫੌਜੀਆ ਦੀ ਯਾਦ ਵਿਚ ਕਰਵਾਏ ਸਰਧਾਂਜਲੀ ਸਮਾਗਮ ਦੌਰਾਨ ਪ੍ਰਿਥੀਪਾਲ ਸਿੰਘ .ਸੇਵਾ ਸਿੰਘ ਫੋਜੀ. ਸਤਿਨਾਮ ਸਿੰਘ ਜਸਵੀਰ ਿਸੰਘ ਗੁਰਮੇਲ ਸਿੰਘ ਜਗਦੀਪ ਿਸੰਘ ਕੁਲਜੀਤ ਸਿੰਘ ਸਤਿੰਦਰ ਸਿੰਘ ਜੀਤ ਸਿੰਘ ਜਗਦੀਸ਼ ਸਿੰਘ ਜਸਵੀਰ ਸਿੰਘ ਹਰਜਾਪ ਸਿੰਘ ਅਤੇ ਕਮੂਨੇ ਦੀ ਮਰਾਦੀ ਦੇ ਮੇਅਰ ਤੋਮਾਸੋ ਤਰੀਬਿਰਤੀ, ਉਪ ਮੇਅਰ ਵਿਤੋਰੀਆ ਮਿਰਕਾਤਾਲੀ। ਕਮੂਨੇ ਦੀ ਮਰਾਦੀ ਵਲੋਂ ਸਤੇਫਾਨੀਆ ਫਾਰੋਲਫੀ, ਕਾਰਾਬੀਨੀਏਰੀ ਅਤੇ ਨਗਰ ਕੌਂਸਲ ਦੇ ਸੁਰੱਖਿਆ ਕਰਮਚਾਰੀਆਂ ਤੋਂ ਇਲਾਵਾ ਕੈਥੋਲਿਕ ਚਰਚ ਦੇ ਨੁਮਾਇੰਦੇ ਮੀਰਕੋ ਅਤੇ ਜਾਂਲੂਕਾ। ਫਰੀਊਲੀ ਡਵੀਜ਼ਨ ਦੇ ਪ੍ਰਧਾਨ ਰੋਮਾਨੋ ਰੋਸੀ। ਸਨ ਮਾਰਕੋ ਡਵੀਜ਼ਨ ਦੇ ਸਿਰਜੋ ਬਿਰਨਾਬੇ। ਅਲਪੀਨੀ ਫੌਜੀ ਡਵੀਜ਼ਨ ਤੋਂ ਕਾਰਲੋ, ਫਾਬੀਓ ਅਤੇ ਅਨੇਕਾਂ ਹੋਰ ਸਾਥੀ। ਆਰਗਿਲ ਸਕੌਟਿਸ਼ ਵਲੋਂ ਸਾਂਸੀਓ ਗੁਇਰੀਨੀ। ਲੂਤੀਰਾਨੋ ਦੇ ਨੁਮਾਇੰਦੇ ਜੂਸੇਪੇ, ਵਿਤੋਰੀਓ ਤੋਂ ਇਲਾਵਾ ਇਲਾਕੇ ਦੇ ਹੋਰ ਕਈ ਸ਼ਖ਼ਸੀਅਤਾਂ ਨੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ

Posted By: Sandip Kaur