ਮਿਲਾਨ (ਦਲਜੀਤ ਮੱਕੜ) : ਇਟਲੀ ਵਿੱਚ ਮਹਾਨ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਮੋਹਰਲੀ ਕਤਾਰ ਦੀ ਕੁਲਤੂਰਾ ਸਿੱਖ ਇਟਲੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਇਟਲੀ ਵਿੱਚ ਗੁਰਮਤਿ ਗਿਆਨ ਮੁਕਾਬਲਿਆਂ ਰਾਹੀਂ ਬੱਚਿਆਂ ਵਿੱਚ ਗੁਰਬਾਣੀ ਨਾਲ ਜੁੜਨ ਦੀ ਰੁਚੀ ਪੈਦਾ ਕਰ ਰਹੀ ਹੈ। ਇਸ ਸੰਸਥਾ ਵੱਲੋਂ ਅੱਠਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਗੁਰਲਾਗੋ ਦੀਆ ਸੰਸਥਾ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਵਿਖੇ 7ਵੇਂ ਗੁਰਮਤਿ ਗਿਆਨ ਮੁਕਾਬਲੇ ਕਰਵਾਏ ਗਏ।ਜਿਸ ਵਿੱਚ 5 ਸਾਲ ਤੋਂ ਲੈਕੇ 14 ਸਾਲ ਜਾ ਇਸ ਤੋਂ ਉਪੱਰ ਦੇ ਬੱਚਿਆਂ ਨੇ ਭਾਗ ਲਿਆ। ਇਸਦਾ ਸਿਲੇਬਸ ਸੰਸਥਾ ਕਲਤੂਰਾ ਸਿੱਖ ਦੀ ਵੈੱਬਸਾਈਟ ਉਪੱਰ ਵੀ ਉਪਲੱਬਧ ਕਰਵਾਇਆ ਗਿਆਂ ਸੀ। ਇਹ ਮੁਕਾਬਲੇ ਚਾਰ ਵੱਖ ਵੱਖ ਗਰੱਪਾਂ 'ਚ ਲਿਖਤੀ ਰੂਪ ਵਿੱਚ ਹੋਏ ਸਨ। ਜਿਨ੍ਹਾਂ ਦਾ ਸਮਾਂ 40 ਮਿੰਟ ਨਿਰਧਾਰਿਤ ਕੀਤਾ ਗਿਆ ਸੀ। ਵੱਡੀ ਗਿਣਤੀ 'ਚ ਇਨ੍ਹਾਂ ਮੁਕਾਬਿਲਆਂ ਵਿੱਚ ਬੱਚਿਆਂ ਨੇ ਹਿੱਸਾ ਲਿਆ।

ਗਰੁੱਪ-ਏ 'ਚ 5 ਤੋਂ 8 ਸਾਲ ਦੇ ਬੱਚਿਆਂ ਦੇ ਮੁਕਾਬਲਿਆਂ 'ਚ ਗੁਰਮਨ ਕੌਰ ਵਿਚੈਂਸਾ ਨੇ ਪਹਿਲਾਂ ਜੰਨਤਪ੍ਰੀਤ ਕੌਰ ਨੇ ਦੂਸਰਾ ਸਥਾਨ, ਗਰੁੱਪ ਬੀ ਚ 8 ਤੋਂ 11 ਸਾਲ ਵਿੱਚ ਗੁਰਨੂਰ ਕੋਰ ਵਿਚੈਂਸਾ ਨੇ ਪਹਿਲਾਂ ਹਰਸ਼ਪ੍ਰੀਤ ਸਿੰਘ ਨੇ ਦੁਸਰਾ ਅਤੇ ਅਕਾਲਦੀਪ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਗਰੁੱਪ-ਸੀ 11 ਤੋਂ 14 ਸਾਲ 'ਚ ਸਹਿਜਦੀਪ ਕੌਰ ਨੇ ਪਹਿਲਾ, ਗੁਰਜਾਪ ਸਿੰਘ ਨੇ ਦੂਸਰਾ ਅਤੇ ਅਵਨੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਗਰੁੱਪ-ਡੀ 'ਚ ਸੁਖਵੀਰ ਸਿੰਘ, ਗਰਨੀਤ ਕੌਰ,ਪਰਮਿੰਦਰ ਕੌਰ,ਜੈਮਿਕਾ ਸੈਣੀ,ਪ੍ਰਭਜੋਤ ਕੌਰ,ਅਕਾਸ਼ਪ੍ਰੀਤ ਸਿੰਘ ਨੇ ਪਹਿਲਾ, ਰਵਦੀਪ ਸਿੰਘ, ਅਮਰਿੰਦਰਜੀਤ ਕੌਰ,ਜਸਦੀਪ ਸਿੰਘ ਅਤੇ ਹਰਜੋਤਦੀਪ ਸਿੰੰਘ ਨੇ ਦੂਸਰਾ ਅਤੇ ਬ੍ਰਹਮਲੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਜੇਤੂ ਬੱਚਿਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਗੁਰਦੁਆਰਾ ਸਹਿਬ ਦੀ ਪ੍ਰਬੰਧਕ ਕਮੇਟੀ ਅਤੇ ਕਲਤੂਰਾ ਸਿੱਖ ਦੇ ਆਗੂਆਂ ਨੇ ਕਿਹਾ ਕਿ ਇਲਾਕੇ ਦੇ ਸਿੱਖ ਨੌਜਵਾਨਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਨਾਲ ਜੋੜਣ ਲਈ ਉਪਰਾਲਾ ਕੀਤਾ ਗਿਆ ਹੈ ਜਿਸ ਵਿੱਚ ਬੱਚਿਆਂ ਦੇ ਮਾਪਿਆਂ ਵੱਲੋਂ ਵੱਡਮੁੱਲਾ ਯੋਗਦਾਨ ਦਿੱਤਾ ਗਿਆ ਹੈ ਤੇ ਸਾਰੇ ਬੱਚਿਆਂ ਦੇ ਮਾਤਾ-ਪਿਤਾ ਦਾ ਧੰਨਵਾਦ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਕੁਲਵੰਤ ਸਿੰਘ ਤੇ ਗੁਰਮੁੱਖ ਸਿੰਘ ਜੌਹਲ ਦੇ ਕਵੀਸ਼ਰੀ ਜੱਥੇ ਨੇ ਸੰਗਤਾਂ ਨੂੰ ਕਵੀਸ਼ਰੀ ਵਾਰਾਂ ਨਾਲ ਨਿਹਾਲ ਕੀਤਾ। ਇਸ ਮੌਕੇ ਗੁਰੂ ਦਾ ਲੰਗਰ ਅਟੁੱਟ ਵਰਤਾਇਆ ਗਿਆ। ਅੰਤ ਵਿਚ ਗੁਰਦੁਆਰਾ ਸਿੰਘ ਸਭਾ ਕੋਰਤੇਨੋਵਾ ਦੇ ਪ੍ਰਧਾਨ ਅਮਨਜੀਤ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।

Posted By: Seema Anand