ਦਲਜੀਤ ਮੱਕੜ, ਮਿਲਾਨ : ਇਟਲੀ 'ਚ ਅਕਸਰ ਕੰਮ ਦੌਰਾਨ ਹਾਦਸਿਆਂ ‘ਚ ਭਾਰਤੀ ਨੌਜਵਾਨ ਅਣਹੋਣੀ ਦੇ ਸ਼ਿਕਾਰ ਹੋ ਰਹੇ ਹਨ ਜਿਸ ਕਾਰਨ ਕਈ ਮਾਵਾਂ ਦੀ ਗੋਦ ਉਜੜ ਜਾਂਦੀ ਹੈ। ਕਈ ਸੁਹਾਗਣਾਂ ਵਿਧਵਾ ਹੋ ਜਾਂਦੀਆਂ ਹਨ ਤੇ ਕਈ ਬੱਚੇ ਯਤੀਮ। ਅਜਿਹੀ ਹੀ ਇਕ ਦਰਦਨਾਕ ਅਣਹੋਣੀ ਇਟਲੀ ਦੇ ਜ਼ਿਲ੍ਹਾ ਕਰੇਮਾਂ 'ਚ ਵਾਪਰੀ ਹੈ ਜਿੱਥੇ ਕਿ ਸੇਂਟ ਜਾਰਜੀਓ ਦੇ ਡੇਅਰੀ ਫਾਰਮ 'ਚ ਇਕ ਪੰਜਾਬੀ ਨੌਜਵਾਨ ਦੀ ਅੱਗ ਨਾਲ ਝੁਲਸਣ ਕਾਰਨ ਮੌਤ ਹੋ ਗਈ ਹੈ।

ਮ੍ਰਿਤਕ ਨੌਜਵਾਨ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ। ਇਟਾਲੀਅਨ ਮੀਡੀਆ 'ਚ ਨਸ਼ਰ ਹੋਈ ਖ਼ਬਰ ਅਨਸਾਰ ਇਹ ਨੌਜਵਾਨ ਹਾਲੇ ਕੱਲ੍ਹ ਹੀ ਕੰਮ 'ਤੇ ਆਇਆ ਸੀ। ਮਾਲਕ ਕੋਲ ਰਿਹਾਇਸ਼ ਦਾ ਪ੍ਰਬੰਧ ਨਾ ਹੋਣ ਕਾਰਨ ਮਾਲਕ ਨੇ ਉਸ ਨੂੰ ਕੈਂਪ 'ਚ ਸੁਲਾ ਦਿੱਤਾ। ਰਾਤ ਨੂੰ ਅਚਾਨਕ ਡੇਅਰੀ ਫਾਰਮ 'ਚ ਅੱਗ ਲੱਗਣ ਕਾਰਨ ਨੌਜਵਾਨ ਦੀ ਝਲਸਣ ਕਾਰਨ ਮੌਤ ਹੋ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਅੱਗ ਬੁਝਾਈ, ਪਰ ਉਦੋਂ ਤਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਮਿ੍ਰਤਕ ਸਖਜਿੰਦਰ ਸਿੰਘ ਪੰਜਾਬ ਦੇ ਜ਼ਿਲ੍ਹਾ ਗਰਦਾਸਪਰ ਦੇ ਪਿੰਡ ਭੱਟੀਆਂ ਨਾਲ ਸੰਬੰਧਤ ਸੀ। ਬੁੱਢੇ ਮਾਪਿਆਂ ਦੇ ਸਹਾਰੇ ਇਕਲੌਤੇ ਰੁੱਚਕ ਨੂੰ ਇਟਲੀ ਆਇਆਂ ਹਾਲੇ ਚਾਰ ਸਾਲ ਹੀ ਹੋਏ ਸਨ।

Posted By: Seema Anand