ਇਟਲੀ : Giuseppe Paterno ਨੇ ਜ਼ਿੰਦਗੀ 'ਚ ਕਈ ਪ੍ਰੀਖਿਆਵਾਂ ਦਿੱਤੀਆਂ ਹਨ। ਬਚਪਨ ਦੀ ਗ਼ਰੀਬੀ, ਯੁੱਧ ਤੇ ਹਾਲ ਹੀ 'ਚ ਕੋਰੋਨਾ ਵਾਇਰਸ ਮਹਾਮਾਰੀ ਦਾ ਸਾਹਮਣਾ ਕਰਨ ਤੋਂ ਬਾਅਦ ਉਨ੍ਹਾਂ ਨੇ ਇਕ ਹੋਰ ਪ੍ਰੀਖਿਆ ਪਾਸ ਕੀਤੀ ਹੈ। 96 ਸਾਲ ਦੀ ਉਮਰ 'ਚ ਗ੍ਰੈਜੂਏਸ਼ਨ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਹ ਇਟਲੀ ਯੂਨੀਵਰਸਿਟੀ ਤੋਂ ਪਾਸ ਹੋਣ ਹੋਣ ਸਭ ਤੋਂ ਉਮਰਦਰਾਜ਼ ਸ਼ਖ਼ਸ ਬਣ ਗਏ ਹਨ। ਇਸ ਹਫ਼ਤੇ ਸਾਬਕਾ ਰੇਲਕਰਮੀ ਨੇ ਆਪਣੇ ਡਿਪਲੋਮਾ ਤੇ ਇਟਾਲਵੀ ਵਿਦਿਆਰਥੀਆਂ ਨੂੰ ਗ੍ਰੈਜੂਏਟ ਹੋਣ ਤੋਂ ਬਾਅਦ ਦਿੱਤੇ ਜਾਣ ਵਾਲੇ ਰਵਾਇਤੀ ਬ੍ਰੇਥ ਐਵਾਰਡ ਨੂੰ ਹਾਸਿਲ ਕੀਤਾ।

ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਅਧਿਆਪਕਾਂ ਤੇ ਕਰੀਬ 70 ਸਾਲ ਤਕ ਦੇ ਜੂਨੀਅਰ ਵਿਦਿਆਰਥੀਆਂ ਨੇ ਉਨ੍ਹਾਂ ਦੀ ਸਰਾਹਨਾ ਕਰ ਕੇ ਹੌਸਲਾ ਅਫਜ਼ਾਈ ਕੀਤੀ। ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਇੰਨੀ ਦੇਰ ਨਾਲ ਗ੍ਰੈਜੂਏਸ਼ਨ ਕਰਨ 'ਤੇ ਉਨ੍ਹਾਂ ਨੂੰ ਕਿਵੇਂ ਲੱਗਿਆ, ਤਾਂ ਉਨ੍ਹਾਂ ਕਿਹਾ ਕਿ ਹੋਰ ਲੋਕਾਂ ਵਾਂਗ ਮੈਂ ਵੀ ਆਮ ਵਿਅਕਤੀ ਹਾਂ। ਉਮਰ ਦੇ ਮਾਮਲੇ 'ਚ ਮੈਂ ਬਾਕੀ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ ਪਰ ਮੈਂ ਅਜਿਹਾ ਇਸ ਲਈ ਨਹੀਂ ਕੀਤਾ।

ਉਨ੍ਹਾਂ ਨੇ ਪਲੇਰਮੋ ਯੂਨੀਵਰਸਿਟੀ 'ਚ ਇਤਿਹਾਸ ਤੇ ਦਰਸ਼ਨ ਸ਼ਾਸਤਰ 'ਚ ਦਾਖ਼ਲਾ ਲਿਆ ਸੀ। ਉਨ੍ਹਾਂ ਨੂੰ ਸ਼ੁਰੂ ਤੋਂ ਹੀ ਕਾਤਾਬਾਂ ਪੜ੍ਹਨ ਦਾ ਸ਼ੌਕ ਸੀ ਪਰ ਉਨ੍ਹਾਂ ਨੂੰ ਕਦੇ ਪੜ੍ਹਾਈ ਪੂਰੀ ਕਰਨ ਦਾ ਮੌਕਾ ਹੀ ਨਹੀਂ ਮਿਲਿਆ। ਪਲੇਰਮੋ ਦੀ ਸਿਸਿਲੀ ਸ਼ਹਿਰ 'ਚ ਆਪਣੇ ਅਪਰਾਟਮੈਂਟ 'ਚ ਉਹ ਰਹਿੰਦੇ ਹਨ ਤੇ ਆਪਣੀ ਜ਼ਿਆਦਾ ਉਮਰ ਦੀ ਵਜ੍ਹਾ ਕਰਕੇ ਕਦੇ-ਕਦਾਈ ਉਥੋਂ ਬਾਹਰ ਨਿਕਲਦੇ ਹਨ। ਉਨ੍ਹਾਂ ਕਿਹਾ ਕਿ ਮੈਂ ਸੋਚਿਆ ਕਿ ਪੜ੍ਹਾਈ ਪੂਰਾ ਕਰਨ ਦਾ ਮੌਕਾ ਜਾਂ ਤਾਂ ਹੁਣ ਹੈ ਜਾਂ ਕਦੇ ਨਹੀਂ। ਇਸ ਲਈ ਸਾਲ 2017 'ਚ ਮੈਂ ਰਜਿਸਟ੍ਰੇਸ਼ਨ ਕਰਵਾਉਣ ਦਾ ਫ਼ੈਸਲਾ ਲਿਆ।

ਮੈਂ ਸਮਝਦਾ ਹਾਂ ਕਿ ਤਿੰਨ ਸਾਲ ਦੀ ਡਿਗਰੀ ਹਾਸਿਲ ਕਰਨ 'ਚ ਥੋੜ੍ਹੀ ਦੇਰੀ ਹੋ ਗਈ ਸੀ ਪਰ ਮੈਂ ਖ਼ੁਦ ਨੂੰ ਕਿਹਾ,'ਚਲੋ ਦੇਖਦੇ ਹਾਂ ਕਿ ਕੀ ਮੈਂ ਇਹ ਕਰ ਸਕਦਾ ਹਾਂ।' ਯੂਨੀਵਰਸਿਟੀ ਦੇ ਚਾਂਸਲਰ ਫੈਬ੍ਰੀਜਿਓ ਨੇ ਕਲਾਸ 'ਚੋਂ ਪਹਿਲਾ ਸਥਾਨ ਹਾਸਿਲ ਕਰਨ ਤੇ ਗ੍ਰੈਜੂਏਸ਼ਨ ਪੂਰੀ ਕਰਨ 'ਤੇ ਵਧਾਈ ਦਿੱਤੀ।

Posted By: Harjinder Sodhi