ਦਲਜੀਤ ਮੱਕੜ, ਮਿਲਾਨ : ਬੀਤੇ ਦਿਨੀਂ ਇਟਲੀ ਦੇ ਕਰੇਮੋਨਾ ਜ਼ਿਲ੍ਹੇ ਵਿਚ ਨੌਜਵਾਨਾਂ ਦੀ ਮੀਟਿੰਗ ਕੀਤੀ ਗਈ ਜਿਸ ਵਿਚ ਉਨ੍ਹਾਂ ਵੱਲੋਂ ਮਿਲ ਕੇ ਪੰਜਾਬੀ ਨੌਜਵਾਨ ਸਭਾ ਦਾ ਗਠਨ ਕੀਤਾ ਗਿਆ। ਪੰਜਾਬੀ ਨੌਜਵਾਨ ਸਭਾ ਦਾ ਮੁੱਖ ਉਦੇਸ਼ ਨਵੀ ਪੀੜ੍ਹੀ ਨੂੰ ਨਸ਼ਾ ਰਹਿਤ ਰਹਿਣ ਲਈ ਪ੍ਰੇਰਿਤ ਕਰਨਾ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਹੈ।

ਮੀਟਿੰਗ ਵਿਚ ਗੁਰਜੀਤ ਸਿੰਘ ਜੀਤਾ ਨੂੰ ਸਭਾ ਦਾ ਪ੍ਰਧਾਨ ਬਣਾਇਆ ਗਿਆ। ਇਸ ਤੋਂ ਬਾਅਦ ਇਹ ਸਾਰੇ ਨੌਜਵਾਨ ਇੱਕਠੇ ਹੋ ਕੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦਮਦਮੀ ਟਕਸਾਲ ਕਾਜਲਮੋਰਾਨੋ ਕਰੇਮੋਨਾ ਵਿਖੇ ਗਏ ਜਿੱਥੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਇੰਟਰਨੈਸ਼ਨਲ ਪੰਥਕ ਦਲ ਇਟਲੀ ਦੇ ਪ੍ਰਧਾਨ ਭਾਈ ਪ੍ਰਗਟ ਸਿੰਘ ਖ਼ਾਲਸਾ ਨੇ ਗੁਰਜੀਤ ਸਿੰਘ ਜੀਤਾ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉੱਘੇ ਖੇਡ ਪ੍ਰਮੋਟਰ ਅਨਿਲ ਸ਼ਰਮਾ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਨੌਜਵਾਨਾਂ ਦਾ ਅੱਗੇ ਆਉਣਾ ਸਮੇ ਦੀ ਮੁੱਖ ਮੰਗ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੀਰ ਖਾਨ ਚੈੜੀਆ, ਸਤਵਿੰਦਰ ਸਿੰਘ ਸੋਢੀ, ਮਨਪ੍ਰੀਤ ਮੰਨਾ, ਪਰਮਪ੍ਰੀਤ ਸਿੰਘ, ਜਤਿੰਦਰ ਹੁੰਦਲ, ਅਮਨਦੀਪ ਸਿੰਘ, ਪਾਲ ਚੀਮਾ, ਪਰਮਿੰਦਰ, ਗੁਰਪ੍ਰੀਤ ਮਾਨ, ਦਵਿੰਦਰ ਬਾਠ, ਜਰਨੈਲ ਸਿੰਘ, ਜਸਪ੍ਰੀਤ ਸਿੰਘ, ਸ਼ਮਸੇਰ ਸਿੰਘ, ਗੁਰਿੰਦਰਜੀਤ ਸਿੰਘ, ਅਮਰਦੀਪ ਸਿੰਘ ਅਤੇ ਹੋਰ ਨੌਜਵਾਨ ਮੌਜੂਦ ਸਨ।

Posted By: Susheel Khanna