ਦਲਜੀਤ ਮੱਕੜ, ਮਿਲਾਨ: ਇਟਾਲੀਅਨ ਕਬੱਡੀ ਐਸ਼ੋਸ਼ੀਏਸ਼ਨ ਵੱਲੋਂ ਇੱਕ ਮੀਟਿੰਗ ਪਿਛਲੇ ਦਿਨੀਂ ਤਾਜ ਰੈਸਟੋਰੈਂਟ ਕਦੂਨੋ ਨੇੜੇ ਬੈਰਗਾਮੋਂ ਵਿੱਚ ਕੀਤੀ ਗਈ। ਵਰਲਡ ਕਬੱਡੀ ਅਤੇ ਯੂਰਪ ਕਬੱਡੀ ਦੇ ਪ੍ਰਧਾਨ ਅਸ਼ੋਕ ਦਾਸ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੀ ਅਗਵਾਈ ਸੁਖਮੰਦਰ ਸਿੰਘ ਜੌਹਲ(ਸਨੇਰ) ਵੱਲੋਂ ਕੀਤੀ ਗਈ। ਇਸ ਵਿੱਚ ਕਬੱਡੀ ਨੂੰ ਪਿਆਰ ਕਰਨ ਵਾਲੇ ਭਾਰਤ ਅਤੇ ਪਾਕਿਸਤਾਨ ਖੇਡ ਕਲੱਬਾਂ ਦੇ ਪ੍ਰਬੰਧਕ, ਖਿਡਾਰੀ ਉਚੇਚੇ ਤੌਰ ਤੇ ਸ਼ਾਮਲ ਹੋਏ। ਇਸ ਦੌਰਾਨ ਇਟਲੀ ਵਿੱਚ ਕਬੱਡੀ ਨੂੰ ਮੁੜ ਲੀਹ ਤੇ ਲੈਕੇ ਆਉਣ ਲਈ ਗੱਲਬਾਤ ਕੀਤੀ ਗਈ। ਇਟਲੀ ਵਿੱਚ ਕਬੱਡੀ ਦਾ ਯੂਰਪ ਕੱਪ ਕਰਾਉਣ ਲਈ ਚਰਚਾ ਕੀਤੀ ਗਈ । ਵਰਲਡ ਕਬੱਡੀ ਅਤੇ ਯੂਰਪ ਕਬੱਡੀ ਦੇ ਪ੍ਰਧਾਨ ਅਸ਼ੋਕ ਦਾਸ ਅਤੇ ਸੁਖਮੰਦਰ ਸਿੰਘ ਜੌਹਲ ਨੇ ਪਹੁੰਚੇ ਹੋਏ ਸਾਰੇ ਮਹਿਮਾਨਾਂ ਦੀ ਸਹਿਮਤੀ ਨਾਲ ਇਟਲੀ ਵਿੱਚ ਕਬੱਡੀ ਯੂਰਪ ਕੱਪ ਕਰਵਾਉਣ ਦਾ ਐਲਾਨ ਕੀਤਾ।

ਜਿਸ ਅਨੁਸਾਰ ਯੂਰਪ ਕੱਪ 27 ਅਤੇ 28 ਅਗਸਤ ਨੂੰ ਇਟਲੀ ਵਿੱਚ ਹੋਵੇਗਾ। ਜਿਸ ਵਿੱਚ ਨੈਸ਼ਨਲ ਦੀਆਂ 8 ਟੀਮਾਂ ਅਤੇ ਸਰਕਲ ਸਟਾਇਲ ਦੀਆਂ 8 ਟੀਮਾਂ ਕੁੱਲ 16 ਟੀਮਾਂ ਭਾਗ ਲੈਣਗੀਆਂ। ਇਸ ਮੌਕੇ ਇਟਲੀ ਦੇ ਵੱਖ ਵੱਖ ਇਲਾਕਿਆਂ ਤੋਂ ਪਹੁੰਚੇ ਮੁੱਖ ਪ੍ਰਮੋਟਰਾਂ ਵਿੱਚ ਸੰਤੋਖ ਸਿੰਘ ਲਾਲੀ, ਲੱਖੀ ਨਾਗਰਾ,ਅਨਿਲ ਕੁਮਾਰ ਸ਼ਰਮਾ, ਹਰਦੇਵ ਸਿੰਘ ਹੁੰਦਲ,ਰਿਆਜ ਬਰੇਸ਼ੀਆ, ਹਾਜੀ ਅਨਵਰ, ਹਰਦੀਪ ਸਿੰਘ ਬੱਜੋਂ, ਜਸਬੀਰ ਸਿੰਘ ਜੱਸਾ, ਪਾਲ ਜੰਡੂਸਿੰਘਾ, ਸੁਖਚੈਨ ਸਿੰਘ ਠੀਕਰੀਵਾਲਾ,ਬੱਬੂ ਜਲੰਧਰੀ, ਸਤਵਿੰਦਰ ਸਿੰਘ ਟੀਟਾ, ਬਲਜੀਤ ਸਿੰਘ ਨਾਗਰਾ, ਇੰਦਰਜੀਤ ਸਿੰਘ ਨਾਗਰਾ, ਰਾਜੂ ਰਾਮੂੰਵਾਲੀਆ, ਲਖਵਿੰਦਰ ਸਿੰਘ ਡੋਗਰਾਂਵਾਲ,ਹਰਪ੍ਰੀਤ ਸਿੰਘ ਹੈਪੀ ਜੀਰਾ, ਜਗਮੀਤ ਸਿੰਘ ਦੁਰਗਾਪੁਰ,ਰਜਿੰਦਰ ਮਹੇ, ਗੁਰਮੀਤ ਭਾਈਰੂਪਾ, ਪਰਮਾ ਗਿੱਲ, ਰਾਜੂ ਖਟਕੜ ਕਲਾਂ, ਪਲਵਿੰਦਰ ਰਿੰਕਾ,ਕਮਲਜੀਤ ਸਿੰਘ, ਹੈਪੀ ਥਿੰਦ, ਦੀਦਾਰ ਮਾਨ, ਰਾਮ ਰਾਏਕੋਟੀ, ਜਗਤਾਰ ਗਰਲਾਗੋ, ਜੱਗੀ ਕਰੋਬੀਓ,ਜਤਿੰਦਰ ਬੈੰਸ, ਕਰਨ ਘੁੱਗਸਰ, ਜਾਰੀ ਪਲੋਸਕੋ, ਮੰਗਾ ਪਚਰੰਗਾ, ਅਮਨਜੀਤ ਸਿੰਘ, ਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਬਲਜੀਤ ਸਿੰਘ,ਤਾਜ ਮਹਿਲ ਰੈਸਟੋਰੈਂਟ ਕਦੂਨੋ, ਜੱਸਾ ਜਲਾਲਦੀਵਾਲ, ਚੰਨੀ, ਬਲਰਾਜ, ਅਮਨ ਡਗਰੂ, ਸੁੱਖਾ, ਗੋਰਾ ਬੱਲੋਆਲ, ਰਣਜੀਤ ਅੰਬਾਲਾ ਜੱਟਾਂ, ਇਟਲੀ ਦੇ ਕੁੱਝ ਗੁਰੂਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਆਦਿ ਹਾਜ਼ਰ ਸਨ।

Posted By: Neha Diwan