ਮਿਲਾਨ/ ਦਲਜੀਤ ਮੱਕੜ, ਇਟਲੀ : ਸ੍ਰੀ ਗੁਰੁ ਗ੍ਰੰਥ ਸਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਦੁਮਾਲਾ ਅਤੇ ਦਸਤਾਰ ਮੁਕਾਬਲੇ ਗੁਰਦੁਆਰਾ ਮਾਤਾ ਸਹਿਬ ਕੌਰ ਜੀ ਕੋਵੋ (ਬੈਰਗਾਮੋ) ਵਿਖੇ ਕਲਤੂਰਾ ਸਿੱਖ ਇਟਲੀ, ਨੌਜਵਾਨ ਸਭਾ ਬਾਬਾ ਮੱਖਣ ਸ਼ਾਹ ਲੁਬਾਣਾ, ਨੌਜਵਾਨ ਸਭਾ ਕੋਵੋ ਦੇ ਸਮੂਹ ਸੇਵਾਦਾਰ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ। ਜਿਸ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਦੀਵਾਨ ਸਜਾਏ ਗਏ ਇਨ੍ਹਾਂ ਦੀਵਾਨਾਂ ਵਿੱਚ ਭਾਈ ਦਿਲਬਾਗ ਸਿੰਘ ਜੀ ਗੁਰਦਾਸਪੁਰ ਵਾਲਿਆਂ ਵਲੋਂ ਕਥਾ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ ਗਿਆ।

ਇਸ ਮੌਕੇ ਕਰਵਾਏ ਦੁਮਾਲੇ ਦੇ ਮੁਕਾਬਲਿਆਂ ਲਈ ਤਿੰਨ ਗਰੁੱਪ ਬਣਾਏ ਗਏ। ਪਹਿਲੇ ਗਰੁੱਪ ਵਿੱਚ ਪਹਿਲਾ ਸਥਾਨ ਸਰਜੋਤ ਕੌਰ, ਦੂਜਾ ਸਥਾਨ ਨਿਰਬਾਣ ਸਿੰਘ, ਤੀਸਰਾ ਸਥਾਨ ਮਹਾਂ ਕੌਰ, ਦੂਜੇ ਗਰੁੱਪ ਵਿੱਚ ਪਹਿਲਾ ਸਥਾਨ ਮਨਤੌਜ ਸਿੰਘ, ਦੂਸਰਾ ਸਥਾਨ ਗੁਲਰਾਜ ਕੌਰ, ਤੀਸਰਾ ਸਥਾਨ ਏਕਮ ਸਿੰਘ, ਤੀਸਰੇ ਗਰੁੱਪ ਵਿੱਚ ਪਹਿਲਾ ਸਥਾਨ ਪ੍ਰਭਨੂਰ ਸਿੰਘ, ਦੂਸਰਾ ਸਥਾਨ ਪ੍ਰਮਵੀਰ ਸਿੰਘ, ਤੀਸਰਾ ਸਥਾਨ ਗੁਰਨੀਤ ਕੌਰ, ਦਸਤਾਰ ਮੁਕਾਬਲੇ ਵਿੱਚ ਪਹਿਲਾ ਸਥਾਨ ਹਰਵਿੰਦਰ ਸਿੰਘ, ਦੂਸਰਾ ਸਥਾਨ ਦਲਵਿੰਦਰ ਸਿੰਘ, ਤੀਸਰਾ ਸਥਾਨ ਸੰਦੀਪ ਸਿੰਘ ਨੇ ਹਾਸਲ ਕੀਤਾ। ਇਸ ਮੌਕੇ ਪਰਮਵੀਰ ਸਿੰਘ (12 ਸਾਲ) ਨੇ ਵੀ ਦਸਤਾਰ ਸਜਾਈ। ਇਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ। ਇਨਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਬੱਚਿਆ ਨੂੰ ਟਰਾਫੀਆਂ, ਮੈਡਲ ਅਤੇ ਸ਼ਸਤਰਾਂ ਨਾਲ ਸਨਮਾਨ ਕਲਤੂਰਾ ਸਿੱਖ ਇਟਲੀ, ਕੋਵੋ ਅਤੇ ਕੌਰਤੇਨੌਵਾ ਦੇ ਨੌਜਵਾਨ ਸੇਵਾਦਾਰਾਂ ਵਲੋਂ ਕੀਤਾ ਗਿਆ। ਇਸ ਮੌਕੇ ਕਲਤੂਰਾ ਸਿੱਖ ਦੇ ਸੇਵਾਦਾਰ ਗੁਰਪ੍ਰੀਤ ਸਿੰਘ, ਸਿਮਰਜੀਤ ਸਿੰਘ, ਤਰਲੋਚਨ ਸਿੰਘ, ਸੰਤੋਖ ਸਿੰਘ, ਰਵਿੰਦਰ ਸਿੰਘ, ਤਰਮਨਪ੍ਰੀਤ ਸਿੰਘ, ਗਿਆਨੀ ਰਜਿੰਦਰ ਸਿੰਘ, ਗੁਰਦੇਵ ਸਿੰਘ, ਅਰਸ਼ਦੀਪ ਸਿੰਘ, ਗੁਰਪ੍ਰੀਤ ਸਿੰਘ ਪਿਰੋਜ, ਪਲਵਿੰਦਰ ਸਿੰਘ, ਅਰਵਿੰਦਰ ਸਿੰਘ, ਦਲਜੀਤ ਸਿੰਘ, ਜੋਰਾਵਰ ਸਿੰਘ, ਬਘੇਲ ਸਿੰਘ, ਭੁਪਿੰਦਰ ਸਿੰਘ, ਵਿਜੇ ਕੁਮਾਰ, ਹਰਮੀਤ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰ ਹਾਜ਼ਰ ਸਨ ।

Posted By: Ramandeep Kaur