ਰੋਮ (ਇਟਲੀ) : ਵੈਦ ਮੀਹਮਲ ਆਯੁਰਵੈਦ ਪੰਚਕਰਮਾ ਸੈਂਟਰ ਦੇ ਸੰਚਾਲਕ ਡਾ. ਨਰਿੰਦਰ ਕੁਮਾਰ ਜੋਕਿ ਆਯੁਰਵੈਦ ਸਾਇੰਸ 'ਚ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਖੋਜਾਂ ਕਾਰਨ ਨੀਦਰਲੈਡ, ਫਰਾਂਸ, ਜਰਮਨ, ਦੁਬਈ ਅਤੇ ਹੋਰ ਵੱਖ-ਵੱਖ ਦੇਸ਼ਾਂ 'ਚ ਵੱਖ-ਵੱਖ ਐਵਾਰਡਾਂ ਨਾਲ ਸਨਮਾਨੇ ਜਾ ਚੁੱਕੇ ਹਨ, ਉਥੇ ਹੀ ਉਨ੍ਹਾਂ ਦਾ ਯੂਰਪ ਦੌਰੇ ਦੌਰਾਨ ਇਟਲੀ 'ਚ ਸਮਾਜ ਦੇ ਹਰ ਪਹਿਲੂ ਤੋਂ ਸੇਵਾ ਹਿੱਤ ਸਮਰਪਿਤ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵੱਲੋਂ ਆਯੋਜਿਤ ਪ੍ਰਭਾਵਸ਼ਾਲੀ ਸਮਾਗਮ 'ਚ ਵਿਸ਼ੇਸ਼ ਸਨਮਾਨ ਨਾਲ ਕੌਪੀਤੇਲੋ (ਮਾਨਤੋਵਾ) ਵਿਖੇ ਸਨਮਾਨਿਤ ਕੀਤਾ ਗਿਆ।

ਵਰਣਨਯੋਗ ਹੈ ਕਿ ਪਿੰਡ ਮੋਇਲਾ ਵਾਹਿਦਪੁਰ ਨਜ਼ਦੀਕ ਗੜ੍ਹਸ਼ੰਕਰ ਨਾਲ ਸਬੰਧਿਤ ਡਾ. ਨਰਿੰਦਰ ਕੁਮਾਰ ਨੇ ਆਯੁਰਵੈਦ ਦੀਆਂ ਦਵਾਈਆਂ ਦੀ ਖੋਜ ਤੇ ਕਿਡਨੀ ਫੇਲ੍ਹ ਹੋਣ ਦੇ ਇਲਾਜ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ।ਗੁਰਦੇ ਦੀ ਬਿਮਾਰੀ ਤੋਂ ਪੀੜਤ ਹਜ਼ਾਰਾਂ ਰੋਗੀ ਉਨ੍ਹਾਂ ਤੋਂ ਇਲਾਜ ਕਰਵਾ ਕੇ ਨਿਰੋਗ ਜੀਵਨ ਬਤੀਤ ਕਰ ਰਹੇ ਹਨ।ਇੰਗਲੈਂਡ ਦੀ ਪਾਰਲੀਮੈਂਟ 'ਚ ਵੀ ਉਹ ਸਨਮਾਨਿਤ ਹੋ ਚੁੱਕੇ ਹਨ। ਡਾ. ਨਰਿੰਦਰ ਕੁਮਾਰ ਦਾ ਪੰਜਾਬੀ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਹਿੱਤ ਵੀ ਅਹਿਮ ਯੋਗਦਾਨ ਹੈ। ਉਹ ਹਰ ਸਾਲ ਪਿੰਡ 'ਚ ਇਕ ਵਿਸ਼ਾਲ ਸੱਭਿਆਚਾਰਕ ਮੇਲਾ ਕਰਵਾਉਂਦੇ ਹਨ। ਇਸ ਤੋਂ ਇਲਾਵਾ ਅਮਰਦੀਪ ਸਿੰਘ ਸ਼ੇਰਗਿੱਲ ਕਾਲਜ ਮੁਕੰਦਪੁਰ (ਨਵਾਂਸ਼ਹਿਰ) ਵਿਚ ਵੀ ਬਤੌਰ ਪ੍ਰਫੈਸਰ ਆਪਣੀਆਂ ਸੇਵਾਵਾਂ ਨਿਭਾਅ ਚੁੱਕਾ ਹਨ। ਇਸ ਸਮਾਗਮ 'ਚ ਗਾਇਕ ਹੈਪੀ ਲੈਰਾ ਨੇ ਵੀ ਸੱਭਿਆਚਾਰਕ ਗੀਤ ਗਾ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ।ਟਰੱਸਟ ਪ੍ਰਧਾਨ ਟੇਕ ਚੰਦ ਜਗਤਪੁਰ ਵੱਲੋਂ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਸਰਬਜੀਤ ਸਿੰਘ ਜਗਤਪੁਰ, ਹਰਦੀਪ ਸਿੰਘ ਕੰਗ, ਜਸਵਿੰਦਰ ਸਿੰਘ ਖੰਗੂਰਾ, ਦੀਦਾਰ ਸਿੰਘ ਮਾਨ, ਜਗਦੀਸ਼ ਕੁਮਾਰ, ਵਿੱਕੀ ਬੰਬੇ ਵਾਲਾ, ਦੇਵ ਰਾਜ ਜੱਸਲ, ਸ਼ਨੀ ਘੋਤੜਾ, ਸਤਨਾਮ ਸਿੰਘ, ਕਮਲਜੀਤ ਸਿੰਘ ਪੰਡੋਰੀ, ਲਵਲੀ ਵੇਰਕਾ, ਨਵਦੀਪ ਸਿੰਘ, ਰਾਜਵੀਰ ਸਿੰਘ, ਰਾਮਪਾਲ ਬੰਗਾ ਆਦਿ ਹਾਜ਼ਰ ਸਨ।