ਗੋਮਾ (ਏਜੰਸੀਆਂ) : ਸੰਯੁਕਤ ਰਾਸ਼ਟਰ ਦੇ ਕਾਫ਼ਲੇ 'ਚ ਚੱਲ ਰਹੇ ਇਟਲੀ ਦੇ ਦੂਤ ਤੇ ਸੁਰੱਖਿਆ ਮੁਲਾਜ਼ਮਾਂ 'ਤੇ ਪੂਰਬੀ ਕਾਂਗੋ 'ਚ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਹਮਲੇ 'ਚ ਇਟਲੀ ਦੇ ਦੂਤ ਲਿਊਕਾ ਐਤਾਨਸਿਓ ਤੇ ਦੋ ਸੁਰੱਖਿਆ ਮੁਲਾਜ਼ਮ ਮਾਰੇ ਗਏ। ਇਹ ਜਾਣਕਾਰੀ ਇਟਲੀ ਦੇ ਵਿਦੇਸ਼ ਮੰਤਰਾਲੇ ਨੇ ਦਿੱਤੀ ਹੈ। ਹਮਲੇ ਤੋਂ ਪਹਿਲਾਂ ਅੱਤਵਾਦੀਆਂ ਨੇ ਪਹਿਲੇ ਇਨ੍ਹਾਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਇਸ 'ਚ ਨਾਕਾਮ ਰਹੇ ਤਾਂ ਗੋਲ਼ੀ ਮਾਰ ਦਿੱਤੀ। ਵਾਰਦਾਤ ਕਾਂਗੋ ਕੀ ਦੇ ਸ਼ਹਿਰ ਗੋਮਾ 'ਚ ਕੁਝ ਕਿਲੋਮੀਟਰ ਦੂਰ 'ਤੇ ਹੋਈ।

ਹਾਲੇ ਇਹ ਜਾਣਕਾਰੀ ਨਹੀਂ ਮਿਲੀ ਹੈ ਕਿ ਹਮਲਾ ਕਿਸ ਨੇ ਕੀਤਾ। ਹਾਲੇ ਤਕ ਹਮਲੇ ਦੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਲਿਊਕਾ ਐਤਾਨਸਿਓ ਸੰਯੁਕਤ ਰਾਸ਼ਟਰ ਦੇ ਇਕ ਮਿਸ਼ਨ ਸਬੰਧੀ ਜਾ ਰਹੇ ਸਨ। ਉਦੋਂ ਹੀ ਇਹ ਹਮਲਾ ਕੀਤਾ ਗਿਆ।