ਮਿਲਾਨ (ਦਲਜੀਤ ਮੱਕੜ): ਏਅਰ ਇੰਡੀਆ ਨੇ ਆਪਣੀ ਦਿੱਲੀ ਤੋਂ ਮਿਲਾਨ ਫਲਾਈਟ ਜੋ ਕਿ ਕਾਫੀ ਸਮੇਂ ਤੋਂ ਬੰਦ ਪਈ ਸੀ। ਹੁਣ ਦੁਬਾਰਾ ਇਹ ਫਲਾਈਟ 1 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਦਿੱਲੀ ਤੋਂ ਮਿਲਾਨ ਨਾਨ ਸਟਾਪ ਫਲਾਈਟ ਹਫਤੇ ਵਿੱਚ 4 ਦਿਨ ਹੋਵੇਗੀ। ਇਸ ਫਲਾਈਟ ਦੇ ਚੱਲਣ ਨਾਲ ਆਮ ਲੋਕਾਂ ਨੂੰ ਕਾਫੀ ਰਾਹਤ ਮਿਲਣ ਵਾਲੀ ਹੈ। 1 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਇਹ ਸਿੱਧੀ ਉਡਾਣ ਹਫਤੇ ਦੇ 4 ਦਿਨ ਐਤਵਾਰ,ਸੋਮਵਾਰ,ਬੱੁਧਵਾਰ ਅਤੇ ਸ਼ੁੱਕਰਵਾਰ ਦਿੱਲੀ ਤੋਂ ਦੁਪਹਿਰ 14:20 (ਭਾਰਤੀ ਸਮੇਂ ਅਨੁਸਾਰ) ਉਡਾਣ ਭਰਿਆ ਕਰੇਗੀ। ਜੋ ਕਿ ਇਟਲੀ ਦੇ ਸਮੇਂ ਅਨੁਸਾਰ ਸ਼ਾਮ 18:30 ਮਿਲਾਨ ਪਹੁੰਚਿਆ ਕਰੇਗੀ। ਜਦਕਿ ਮਿਲਾਨ ਤੋਂ ਉਸੇ ਦਿਨ ਇਹ ਫਲਾਈਟ ਰਾਤ 8 ਵਜੇ ਵਾਪਿਸ ਦਿੱਲੀ ਲਈ ਉਡਾਣ ਭਰੇਗੀ। ਅੱਜ ਜਿਉਂ ਹੀ ਭਾਰਤੀ ਕੌਂਸਲੈਂਟ ਮਿਲਾਨ ਦੁਆਰਾ ਇਹ ਜਾਣਕਾਰੀ ਸ਼ੋਸ਼ਲ ਮੀਡੀਆ ਤੇ ਸਾਂਝੀ ਕੀਤੀ। ਲੋਕਾਂ ਦੇ ਵਿੱਚ ਕਾਫੀ ਖੁਸ਼ੀ ਦੇਖਣ ਨੂੰ ਮਿਲੀ। ਦਿੱਲੀ ਤੋਂ ਮਿਲਾਨ ਅਤੇ ਮਿਲਾਨ ਤੋਂ ਦਿੱਲੀ ਸ਼ੁਰੂ ਹੋਣ ਵਾਲੀ ਇਹ ਸਿੱਧੀ ਫਲਾਈਟ ਜਿੱਥੇ ਲੋਕਾਂ ਦਾ ਸਮਾਂ ਤਾਂ ਬਚਾਏਗੀ ਹੀ ਉਸ ਦੇ ਨਾਲ ਹੀ ਆਮ ਲੋਕਾਂ ਨੂੰ ਏਜੰਟਾਂ ਦੁਆਰਾ ਚਲਾਈ ਜਾਂਦੀਆ ਪ੍ਰਾਈਵੇਟ ਉਡਾਣਾਂ ਤੋਂ ਹੁੰਦੀ ਪੈਸੇ ਦੀ ਲੁੱਟ-ਖਸੁੱਟ ਅਤੇ ਹੋਰਨਾਂ ਪ੍ਰੇਸ਼ਾਨੀਆ ਤੋਂ ਰਾਹਤ ਵੀ ਦਿਵਾਏਗੀ।
Posted By: Sandip Kaur