ਦਲਜੀਤ ਮੱਕੜ, ਮਿਲਾਨ : ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਇਟਲੀ ਦੀ ਰਾਜਧਾਨੀ ਰੋਮ ਸਥਿਤ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਨਾਨਕ ਦਰਬਾਰ ਵਿਖੇ ਸਮਾਗਮ ਕਰਵਾਇਆ ਗਿਆ। ਇਸ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਭੋਗ ਉਪਰੰਤ ਭਾਈ ਅਮਨਪ੍ਰੀਤ ਸਿੰਘ ਦਾ ਜੱਥੇ ਅਤੇ ਕਵੀਸ਼ਰੀ ਜੱਥੇ ਭਾਈ ਸਰਬਜੀਤ ਸਿੰਘ ਮਣਕਪੂਰੀ ਕੀਰਤਨ ਅਤੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

ਇਸ ਮੌਕੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦਰਬਾਰ ਰੋਮ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਸ਼ਪਾਲ ਸਿੰਘ ਸਮਰਾ, ਬੌਬੀ ਅਟਵਾਲ, ਦਲਵਿਦਰ ਸਿਂੰਘ,ਦੀਦਾਰ ਸਿਂੰਘ ,ਬੱਗਾ ਸਿਂੰਘ,ਅਵਤਾਰ ਸੈਣੀ, ਸੁਖਦੇਵ ਸਿਂੰਘ, ਭੁਪਿਦੰਰ ਸਿਂੰਘ, ਮੱਖਣ ਸਿਂੰਘ, ਬਲਬੀਰ ਚਾਚਾ, ਸੁਖਵਿਦਰ ਸਿਂੰਘ, ਵੇਦ ਸ਼ਰਮਾ, ਜਿੰਦਰ ਸੰਧੂ ਆਦਿ ਨੇ ਆਈਆਂ ਸੰਗਤਾ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਵਧਾਈ ਦਿੱਤੀ। ਇਸ ਸਮਾਗਮ ਦੀ ਸੇਵਾ ਬਲਦੇਵ ਸਿੰਘ ਵੱਲੋਂ ਆਪਣੇ ਬੱਚਿਆਂ ਦੇ ਜਨਮਦਿਨ ਦੀ ਖੁਸ਼ੀ ਵਿੱਚ ਕੀਤੀ ਗਈ।

Posted By: Jagjit Singh