ਮਿਲਾਨ, ਦਲਜੀਤ ਮੱਕੜ : ਇਟਲੀ ਦੇ ਸ਼ਹਿਰ ਵਾਰੇਨਾ ਵਿਖੇ 25 ਬੱਚਿਆਂ ਨਾਲ ਭਰੀ ਬੱਸ ਨੂੰ ਸਟੇਟ ਰੋਡ 36 ਦੇ ਨਾਲ ਲੇਕੋ ਅਤੇ ਵੈਲਟੇਲੀਨਾ ਨਾਲ ਜੋੜਨ ਵਾਲੀ ਇੱਕ ਸੁਰੰਗ ਦੇ ਅੰਦਰ ਅੱਗ ਲੱਗ ਗਈ। ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਡਰਾਈਵਰ ਨੇ ਸਾਰੇ ਬੱਚਿਆਂ ਨੂੰ ਹੇਠਾਂ ਉਤਾਰ ਕੇ ਬਚਾਉਣ ਵਿੱਚ ਕਾਮਯਾਬ ਹੋ ਗਿਆ ਹਾਲਾਂਕਿ ਬਾਅਦ ਵਿਚ ਅੱਗ ਦੀਆਂ ਲਾਟਾਂ ਨਾਲ ਬੱਸ ਸੜ ਕੇ ਸੁਆਹ ਹੋ ਗਈ।

ਡਰਾਈਵਰ ਨੂੰ ਅਹਿਸਾਸ ਹੋਇਆ ਕਿ ਸੁਰੰਗ ਦੇ ਦਾਖਲ ਹੋਣ ਤੋਂ ਥੋੜ੍ਹੀ ਦੇਰ ਬਾਅਦ ਉਥੇ ਕੁਝ ਗਲਤ ਵਾਪਰ ਰਿਹਾ ਸੀ, ਜਿਸ ਕਰਕੇ ਉਸ ਨੇ ਇਕਦਮ ਬੱਸ ਨੂੰ ਰੋਕਿਆ ਅਤੇ ਬੱਚਿਆਂ ਨੂੰ ਉਤਰਨ ਲਈ ਕਿਹਾ। ਦੇਖਦੇ ਦੇਖਦੇ ਹੀ ਬੱਸ ਨੂੰ ਲੱਗੀ ਅੱਗ ਭੜਕ ਗਈ ਅਤੇ ਬੱਸ ਸੜ੍ਹ ਕੇ ਸੁਆਹ ਹੋ ਗਈ। ਇਸ ਬਾਰੇ ਪੁਲਿਸ ਨੇ ਕਿਹਾ ਕਿ ਡਰਾਇਵਰ ਵੱਲੋਂ ਸੂਝਬੂਝ ਨਾਲ ਕੀਤੀ ਤੁਰੰਤ ਕਾਰਵਾਈ ਕਾਰਨ ਇਕ ਵੱਡਾ ਦੁਖਾਂਤ ਵਾਪਰਨੋਂ ਟਲ ਗਿਆ।ਇਸ ਮੌਕੇ ਫਾਇਰ ਬ੍ਰਿਗੇਡ ਦੀਆਂ ਪੰਜ ਟੀਮਾਂ ਨੇ ਬੱਸ ਨੂੰ ਲੱਗੀ ਅੱਗ ਨੂੰ ਬੁਝਾਇਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।

Posted By: Tejinder Thind