ਮਿਲਾਨ, ਦਲਜੀਤ ਮੱਕੜ : ਬੀਤੇ ਦਿਨੀ ਇਟਲੀ ਦੇ ਜਿਲਾ ਮਾਨਤੋਵਾ ਚ ਪੈਂਦੇ ਪਾਲੀਦਾਨੋ ਵਿਖੇ ਹੋਏ ਸੜਕ ਹਾਦਸੇ ਚ 37 ਸਾਲਾ ਪੰਜਾਬਣ ਭਾਰਤੀ ਸੈਣੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਸ਼ਾਮ ਨੂੰ

ਪੈਦਲ ਜਾ ਰਹੀ ਸੀ, ਕਿ ਸੜਕ ਪਾਰ ਕਰਨ ਲੱਗਿਆ ਕਾਰ ਦੀ ਚਪੇਟ ਵਿੱਚ ਆ ਗਈ। ਜਖਮੀ ਹਾਲਤ ਵਿੱਚ ਭਾਰਤੀ ਸੈਣੀ ਨੂੰ ਹਸਪਤਾਲ ਲਿਆਂਦਾ ਗਿਆ। ਜਿੱਥੇ ਜਖਮਾਂ ਦੀ ਤਾਬ ਨਾ ਸਹਿੰਦਿਆ ਦਮ ਤੋੜ ਗਈ। ਮ੍ਰਿਤਕਾਂ ਪਿਛਲੇ ਲੰਬੇ ਸਮੇਂ ਤੋਂ ਆਪਣੇ ਪਤੀ ਨਾਲ ਇਟਲੀ ਵਿੱਚ ਰਹਿ ਰਹੀ ਸੀ, ਇਹਨਾਂ ਦੇ 2 ਬੱਚੇ ਹਨ, ਜਿਹਨਾਂ ਦੀ ਉਮਰ 15 ਅਤੇ 11 ਸਾਲ ਦੱਸੀ ਗਈ ਹੈ। ਮ੍ਰਿਤਕਾਂ ਦੇ ਪਤੀ ਰਿੰਕੂ ਸੈਣੀ ਨੇ ਦੱਸਿਆ ਕਿ ਕਾਗਜੀ ਕਾਰਵਾਈ ਤੋਂ ਬਾਅਦ ਆਪਣੀ ਪਤਨੀ ਦੀ ਮ੍ਰਿਤਕ ਦੇਹ ਨੂੰ ਭਾਰਤ ਲੈ ਕੇ ਜਾਣਗੇ। ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ। ਇਟਲੀ ਵਿਚਲੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਅਤੇ ਹੋਰ ਸ਼ਖਸੀਅਤਾਂ ਦੁਆਰਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।

Posted By: Tejinder Thind