ਮਿਲਾਨ (ਦਲਜੀਤ ਮੱਕੜ) : ਇਤਾਲਵੀ ਤੱਟ ਰੱਖਿਅਕ ਜਹਾਜ਼ ਨੇ ਸ਼ੁੱਕਰਵਾਰ ਨੂੰ ਇੱਕ ਪਰਵਾਸੀ ਕਿਸ਼ਤੀ ਵਿੱਚ ਸਵਾਰ ਇਕ ਗਰਭਵਤੀ ਔਰਤ ਸਮੇਤ ਅੱਠ ਲਾਸ਼ਾਂ ਨੂੰ ਬਰਾਮਦ ਕੀਤਾ। ਤੱਟ ਰੱਖਿਅਕ ਕਿਸ਼ਤੀ ਨੇ ਇਟਲੀ ਅਤੇ ਉੱਤਰੀ ਅਫਰੀਕਾ ਦੇ ਵਿਚਕਾਰ ਟਾਪੂ ਲੈਂਪੇਡੁਸਾ ਵਿਖੇ ਲਾਸ਼ਾਂ ਨੂੰ ਉਤਾਰਿਆ। ਜਾਣਕਾਰੀ ਅਨੁਸਾਰ ਵੱਡੀ ਪਰਵਾਸੀ ਕਿਸ਼ਤੀ ਵਿੱਚ ਦਰਜਨਾਂ ਹੋਰ ਲੋਕ ਸਵਾਰ ਸਨ ਜਿਨ੍ਹਾਂ ਨੂੰ ਇਸ ਆਪ੍ਰੇਸ਼ਨ ਵਿੱਚ ਬਚਾਇਆ ਗਿਆ। ਬਚੇ ਹੋਏ ਲੋਕਾਂ ਨੇ ਇਹ ਵੀ ਦੱਸਿਆ ਕਿ ਦੋ ਹੋਰ (ਜਿਹਨਾਂ ਵਿੱਚ ਇੱਕ ਬੱਚਾ ਅਤੇ ਇੱਕ ਆਦਮੀ) ਸਮੁੰਦਰ ਵਿਚ ਹੀ ਡੁੱਬਣ ਕਾਰਨ ਮੌਤ ਹੋ ਗਈ। ਇਹ ਕਿਸ਼ਤੀ ਪਿਛਲੇ ਸ਼ਨੀਵਾਰ ਟਿਊਨੀਸ਼ੀਆ ਤੋਂ ਚੱਲੀ ਸੀ ਪਰ ਖਰਾਬ ਮੌਸਮ ਕਾਰਨ ਮੁਸ਼ਕਲ 'ਚ ਫਸ ਗਈ ਸੀ।
ਰਿਪੋਰਟ ਅਨੁਸਾਰ ਕਿਸ਼ਤੀ ਵਿੱਚ ਸਾਰੇ ਗਿੱਲੇ, ਠੰਡੇ ਅਤੇ ਡੀਹਾਈਡ੍ਰੈਟ ਸਨ ਅਤੇ ਮੰਨਿਆ ਗਿਆ ਹੈ ਕਿ ਮ੍ਰਿਤਕ ਠੰਢ ਲੱਗਣ ਕਾਰਨ ਮਰੇ। ਲੈਂਪੇਡੁਸਾ ਦੀ ਮੇਅਰ ਫਿਲੀਪੋ ਮਾਨੀਨੋ ਨੇ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੋਲੇਨੀ ਨੂੰ ਅਪੀਲ ਕੀਤੀ ਕਿ ਸਰਕਾਰ ਇਸ ਵੱਡੀ ਤ੍ਰਾਸਦੀ ਸੰਭਾਲਣ ਲਈ ਸਾਨੂੰ ਇਕੱਲਾ ਨਹੀਂ ਛੱਡੇਗੀ। ਜ਼ਿਕਰਯੋਗ ਹੈ ਕਿ ਪਹਿਲਾਂ ਕਈ ਵਾਰ ਡੌਂਕੀ ਲਗਾ ਰਹੀ ਕਿਸ਼ਤੀਆਂ ਨਾਲ ਹਾਦਸਿਆ 'ਚ ਲੋਕਾਂ ਨੂੰ ਜਾਨਾਂ ਗੁਆਣੀਆ ਪਈਆਂ ਹਨ। ਸੰਯੁਕਤ ਰਾਸ਼ਟਰ ਦੇ ਅੰਦਾਜੇ ਅਨੁਸਾਰ 2022 ਵਿੱਚ ਮੱਧ ਮੈਡੀਟੇਰੀਅਨ ਸਾਗਰ ਪਾਰ ਕਰਨ ਦੀ ਕੋਸ਼ਿਸ਼ 'ਚ 1400 ਪ੍ਰਵਾਸੀਆ ਦੀ ਮੌਤ ਹੋ ਚੁੱਕੀ ਹੈ।
Posted By: Seema Anand