ਜਾ ਕੋ ਰਾਖੇ ਸਾਈਂਆ ਮਾਰ ਸਾਕੇ ਨ ਕੋਇ : 5 ਮਹੀਨਿਆਂ ਬੱਚੀ ਨੇ ਜਿੱਤੀ ਜ਼ਿੰਦਗੀ ਦੀ ਲੜਾਈ,ਡਾਕਟਰਾਂ ਦੀ ਸਖ਼ਤ ਮਿਹਨਤ ਸਦਕਾ ਬੱਚੀ ਪਰਤੀ ਆਪਣੇ ਘਰ
Publish Date:Sat, 26 Dec 2020 04:42 PM (IST)
v>
ਇਟਲੀ,ਦਲਜੀਤ ਮੱਕੜ : ਜਾਕੋ ਰਾਖੇ ਸਾਈਂਆ ਮਾਰ ਸਕੇ ਨਾ ਕੋਈ ਉਸ ਵੇਲੇ ਸੱਚ ਹੋਏ ਜਦੋਂ ਇਟਲੀ ਵਿਚ ਆਤੈਨਾ ਨਾਮ ਦੀ ਬੱਚੀ ਨੇ ਆਪਣੀ ਜ਼ਿੰਦਗੀ ਦੀ ਜੰਗ ਉਸ ਪਰਮਾਤਮਾ ਦੇ ਦੂਜੇ ਰੂਪ ਕਹਾਉਣ ਵਾਲੇ ਡਾਕਟਰਾਂ ਦੀ ਸਹਾਇਤਾ ਨਾਲ ਜਿੱਤ ਕੇ ਪੂਰੇ ਕੀਤੇ ਹਨ ਕਿਉਂਕਿ 26 ਜੁਲਾਈ 2020 ਨੂੰ ਇਸ ਬੱਚੀ ਦਾ ਜਨਮ ਸਮੇ ਤੋਂ ਪਹਿਲਾਂ ਲਗਭਗ 24 ਹਫ਼ਤਿਆਂ ( 5 ਮਹੀਨੇ ) ਵਿੱਚ ਹੀ ਇਟਲੀ ਦੇ ਸੂਬਾ ਰਾਜੀਓ ਐਮੀਲੀਆ ਦੇ ਐਸ ਅੰਨਾ ਕਸਤੱਲਨੋਵੋ ਨੇ ਮੋਨਤੀ ਹਸਪਤਾਲ ਵਿੱਚ ਹੋਇਆ ਸੀ। ਬਾਆਦ ਵਿੱਚ ਇਸ ਬੱਚੀ ਨੂੰ ਸੰਤਾ ਮਰੀਆ ਨੋਵਾ ਹਸਪਤਾਲ ਵਿੱਚ ਇਲਾਜ ਅਧੀਨ ਰੱਖਿਆ ਗਿਆ ਸੀ। ਲਗਭਗ 5 ਮਹੀਨੇ ਤੋਂ ਇਹ ਬੱਚੀ ਹਸਪਤਾਲ ਵਿੱਚ ਜੇਰੇ ਇਲਾਜ ਸੀ ਪਰ ਹੁਣ ਕ੍ਰਿਸਮਸ ਦੇ ਤਿਉਹਾਰ ਤੇ ਇਸ ਨੰਨੀ ਪਰੀ ਨੂੰ ਕ੍ਰਿਸਮਸ ਦੇ ਮੌਕੇ ਸੰਤਾ ਮਰੀਆ ਨੋਵਾ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਹੈ ਅਤੇ ਇਸ ਬੱਚੀ ਨੂੰ ਘਰ ਵਾਪਸ ਭੇਜਣ ਤੋਂ ਪਹਿਲਾਂ ਲਾਲ ਰੰਗ ਕ੍ਰਿਸਮਸ ਦੇ ਤਿਉਹਾਰ ਤੇ ਵਰਤੇ ਜਾਣ ਵਾਲੇ ਕੱਪੜੇ ਪਾਕੇ ਡਾਕਟਰਾਂ ਨੇ ਇਸ ਬੱਚੀ ਨੂੰ ਘਰ ਭੇਜਣ ਸਮੇਂ ਮੀਡੀਆ ਨੂੰ ਬੁਲਾ ਕੇ ਇਸ ਬੱਚੀ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਡਾਕਟਰਾਂ ਨੇ ਇਸ ਨੰਨੀ ਪਰੀ ਨੂੰ ਮਹਾ ਯੋਧਾ ਕਹਿ ਕੇ ਬੁਲਾਇਆ ਗਿਆ ਹੈ ਕਿ ਇਹ ਨੰਨੀ ਪਰੀ ਬੱਚੀ ਦਾ ਜਨਮ ਇੱਕ ਜਾਦੂ ਸੀ ਅਤੇ ਇਸ ਨੂੰ ਬਚਾਉਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਸ ਪਰਮਾਤਮਾ ਦੀ ਮਿਹਰ ਨਾਲ ਅੱਜ ਇਹ ਬਿਲਕੁਲ ਠੀਕ ਹੋ ਕੇ ਘਰ ਜਾ ਰਹੀ ਹੈ। ਇਸ ਸਬੰਧੀ ਸੰਤਾ ਮਰੀਆ ਨੋਵਾ ਹਸਪਤਾਲ ਦੇ ਡਰੈਕਟਰ ਜੰਨਕਾਰਲੋ ਜਾਰਯਾਨੋ ਨੇ ਕਿਹਾ ਕਿ ਜਦੋਂ ਇਸ ਬੱਚੇ ਦਾ ਜਨਮ ਹੋਇਆ ਸੀ ਇਸ ਦੀ ਬਚਣ ਦੀ ਉਮੀਦ ਬਹੁਤ ਘੱਟ ਸੀ ਕਿਉਂਕਿ ਕਿ ਜਿਹੜੇ ਬੱਚੇ ਨਿਰਧਾਰਤ ਸਮੇਂ ਤੋਂ ਪਹਿਲਾਂ ਜਨਮ ਲੈਂਦੇ ਹਨ ਉਨ੍ਹਾਂ ਦਾ ਬਚਣਾ ਬਹੁਤ ਮੁਸ਼ਕਲ ਹੁੰਦਾ ਹੈ। ਇਸ ਹਸਪਤਾਲ ਵਿੱਚ ਜਦੋਂ ਇਹ ਬੱਚੀ ਲਿਆਂਦੀ ਗਈ ਸੀ ਤਾਂ ਹਸਪਤਾਲ ਦੀ ਪੂਰੀ ਡਾਕਟਰਾਂ ਦੀ ਟੀਮ ਇਸ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਸੀ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਹੁਣ ਉਹ ਠੀਕ ਹੋ ਕੇ ਆਪਣੇ ਘਰ ਜਾ ਰਹੀ ਹੈ। ਉਨ੍ਹਾਂ ਆਪਣੇ ਹਸਪਤਾਲ ਦੇ ਸਿਹਤ ਵਿਭਾਗ ਦੇ ਸਮੂਹ ਕਰਮਚਾਰੀਆਂ ਅਤੇ ਸੇਵਾਵਾਂ ਪ੍ਰਤੀ ਖੁਸ਼ੀ ਪ੍ਰਗਟ ਕੀਤੀ ਹੈ, ਦੂਜੇ ਪਾਸੇ ਬੱਚੀ ਦੇ ਮਾਤਾ ਪਿਤਾ ਨੇ ਸਮੂਹ ਡਾਕਟਰਾਂ ਦਾ ਅਤੇ ਹਸਪਤਾਲ ਪ੍ਰੰਬਧਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ ਕਿ ਜਿਨ੍ਹਾਂ ਦੀ ਬਦੌਲਤ ਨਾਲ ਇਸ ਬੱਚੀ ਨੂੰ ਨਵੀਂ ਜ਼ਿੰਦਗੀ ਮਿਲੀ ਹੈ ਅਤੇ ਠੀਕ ਹੋ ਕੇ ਘਰ ਪਰਤ ਰਹੀ ਹੈ।
Posted By: Tejinder Thind