ਦਲਜੀਤ ਮੱਕੜ, ਮਿਲਾਨ : ਬੀਤੀ ਸ਼ਾਮ ਕਰੀਬ 6 ਵਜੇ ਐਮਿਲੀਆ-ਰੋਮਾਨੀਆ ਦੇ ਪਿਆਚੇਂਸਾ ਨੇੜੇ ਕਾਮਿਆਂ ਦੀ ਵੈਨ (ਫਰਗੋਨਾ) ਹਾਦਸੇ ਦਾ ਸ਼ਿਕਾਰ ਹੋਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕ ਬਰੇਸ਼ੀਆ ਸਥਿਤ ਇਕ ਬਿਲਡਿੰਗ ਕੰਪਨੀ ਵਿਚ ਕੰਮ ਕਰਨ ਤੋਂ ਬਾਅਦ ਘਰ ਪਰਤ ਰਹੇ ਸਨ। ਉਹਨਾਂ ਵਿੱਚੋਂ 3 ਇਟਾਲੀਅਨ ਮੂਲ ਦੇ 55, 60 ਅਤੇ 67 ਸਾਲ ਦੇ ਵਿਅਕਤੀ ਸਨ, ਜਦਕਿ 2 ਮਾਰੋਕੋ ਮੂਲ ਦੇ 40 ਅਤੇ 51 ਸਾਲ ਦੇ ਸਨ। ਕਾਮਿਆਂ ਵਾਲੀ ਗੱਡੀ(ਵੈਨ)ਸਾਹਮਣੇ ਇਕ ਖੜੀ ਹੋਏ ਟਰੱਕ ਵਿਚ ਟਕਰਾ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Posted By: Tejinder Thind