ਖੁਸ਼ਪ੍ਰੀਤ ਸਿੰਘ ਸੁਨਾਮ,ਮੈਲਬੋਰਨ: ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ਼ੀ੍ਰ ਗੁਰੁ ਅਰਜਨ ਦੇਵ ਜੀ ਤੇ ਹੁਣ ਤਕ ਸਿੱਖ ਕੋਮ ਦੀ ਆਨ ਤੇ ਸ਼ਾਨ ਲਈ ਸ਼ਹੀਦ ਹੋਏ ਸਮੂਹ ਸਿੱਖ ਸਹੀਦਾਂ ਦੀ ਯਾਦ ਵਿੱਚ ਗ੍ਰਿਫਿਥ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ 24 ਵਾਂ ਸ਼ਹੀਦੀ ਖੇਡ ਮੇਲਾ ਕਰਵਾਇਆ ਗਿਆ। ਇਹ ਦੋ ਰੋਜ਼ਾ ਖੇਡ ਮੇਲਾ ਗ੍ਰਿਫਿਥ ਦੇ “ਟੇਡ ਸਕੌਬੀ ੳਵਲ” ਵਿਖੇ ਹੋਇਆ।ਇਸ ਮੌਕੇ ਵਿਸ਼ੇਸ਼ ਦੀਵਾਨਾ ਦੌਰਾਨ ਉਘੇ ਕੀਰਤਨੀ ਤੇ ਢਾਡੀ ਤਰਲੋਚਨ ਸਿੰਘ ਭੱਮਦੀ ਦੇ ਜੱ ਥੇ ਨੇ ਸੰਗਤਾਂ ਨੂੰ ਨਿਹਾਲ ਕੀਤਾ ੳਪਰੰਤ ਦੋ ਦਿਨਾਂ ਖੇਡ ਮੇਲੇ ਦਾ ਆਗਾਜ਼ ਕੀਤਾ ਗਿਆ।

ਇਸ ਦੋ ਦਿਨਾਂ ਖੇਡ ਮੇਲੇ ਵਿੱਚ ਆਸਟ੍ਰੇਲੀਆ ਸਮੇਤ ਨਿਊਜ਼ੀਲੈਂਡ ਤੋਂ ਵੀ ਟੀਮਾਂ ਨੇ ਹਿੱਸਾ ਲਿਆ।ਜਿਸ ਵਿੱਚ ਕਬੱਡੀ,ਫੁੱਟਬਾਲ ,ਮਿਊਜੀਕਲ ਚੇਅਰ,ਵਾਲੀਬਾਲ ਸ਼ੂਟਿੰਗ,ਸਮੈਸ਼ਿੰਗ ਅਤੇ ਕੁੱਇਜ਼ ਮੁਕਾਬਲੇ ਵੀ ਕਰਵਾਏ ਗਏ ਤੇ ਸਾਰੇ ਹੀ ਮੁਕਾਬਲੇ ਦਿਲਚਸਪ ਹੋ ਤੇ ਖਤਮ ਹੋਏ। ਕੱਬਡੀ ਫਾਇਨਲ ਵਿੱਚ ਮੀਰੀ ਪੀਰੀ ਕਲੱਬ ਮੈਲਬੌਰਨ ਨੇ ਬਿੱਟੂ ਦੁਗਾਲ ਕਲੱਬ ਮੈਲਬੌਰਨ ਦੀ ਟੀਮ ਨੂੰ 33.5 ਅੰਕਾਂ ਦੇ ਮੁਕਾਬਲੇ 47 ਅੰਕਾਂ ਨਾਲ ਹਰਾ ਕੇ ਜੇਤੂ ਖਿਤਾਬ ਜਿੱਤਿਆ।ਇਸ ਮੌਕੇ ਸਰਵੋਤਮ ਰੇਡਰ ਰਵੀ ਦਿੳੜਾ ਤੇ ਸਰਵੋਤਮ ਜਾਫੀ ਅਰਸ਼ ਚੋਹਲਾ ਸਾਹਿਬ ਨੂੰ ਚੁਣਿਆ ਗਿਆ। ਇਸ ਮੌਕੇ ਆਸਟ੍ਰੇਲਆਈ ਫੌਜ ਵਿੱਚ ਸੁਨਹਿਰੀ ਭਵਿੱਖ ਬਣਾੳੇੁਣ ਦੇ ਮੰਤਵ ਦੇ ਨਾਲ ਸਿੱਖ ਨੋਜਵਾਨ ਫੌਜੀਆਂ ਵਲੋਂ ਜਾਗਰੂਕਤਾ ਕੈਂਪ ਵੀ ਲਗਾਇਆ ਗਿਆ।

ਇਸ ਖੇਡ ਮੇਲੇ ਨੂੰ ਠੰਡ ਹੋਣ ਦੇ ਬਾਬਜੂਦ ਦੇਖਣ ਲਈ 15 ਤੋਂ ਵੀਹ ਹਜ਼ਾਰ ਦੇ ਕਰੀਬ ਸੰਗਤਾਂ ਨੇ ਆਸਟ੍ਰੇਲੀਆ ਦੇ ਵੱਖ- ਵੱਖ ਸ਼ਹਿਰਾਂ ਵਿਚੌ ਆ ਕੇ ਹਾਜਰੀ ਭਰੀ। ਇਸ ਖੇਡ ਮੇਲੇ ਵਿੱਚ ਗ੍ਰਿਫਥ ਸ਼ਹਿਰ ਦੇ ਕੋਂਸਲਰਾਂ ਨੇ ਵੀ ਵਿਸ਼ੇਸ਼ ਤੌਰ ਤੇ ਹਾਜਰੀ ਭਰੀ ਤੇ ਦਸ ਹਜ਼ਾਰ ਡਾਲਰ ਦੀ ਗਰਾਂਟ ਭੇਂਟ ਕੀਤੀ।

ਇਸ ਖੇਡ ਮੇਲੇ ਨੂੰ ਦੇਖ ਕੇ ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਪੰਜਾਬ ਦੇ ਹੀ ਕਿਸੇ ਪਿੰਡ ਦਾ ਖੇਡ ਮੇਲਾ ਹੋਵੇ। ਇਸ ਮੌਕੇ ਗ੍ਰਿਫਿਥ ਗੁਰੂਦੁਆਰਾ ਪ੍ਰਬੰਧਕ ਕਮੇਟੀ,ਗੁਰਦੁਆਰਾ ਬਾਬਾ ਬਿਧੀ ਚੰਦ ਖਾਲਸਾ ਛਾਉਣੀ ਪਲੰਪਟਨ ਵਲੋ ਸੰਗਤਾਂ ਦੀ ਮੇਜ਼ਬਾਨੀ ਵਿੱਚ ਕੋਈ ਕਸਰ ਨਹੀ ਛੱਡੀ ਗਈ ਤੇ ਦੂਰੌ ਆਈਆਂ ਸੰਗਤਾਂ ਲਈ ਦਿਨ ਰਾਤ ਅਟੁਟ ਲੰਗਰ ਵਰਤਦਾ ਰਿਹਾ। ਇਸ ਮੋਕੇ ਸ਼ਹੀਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਤੇਰਾਂ ਤੇਰਾਂ ਸੰਸਥਾ ਵਲੋਂ ਕਿਤਾਬਾਂ ਦੀ ਵਿੇਸ਼ਸ਼ ਤੌਰ ਤੇ ਪ੍ਰਦਰਸ਼ਨੀ ਲਗਾਈ ਗਈ ਜਿਸ ਨੂੰ ਲੈ ਕੇ ਸਾਹਿਤ ਪ੍ਰੇਮੀਆਂ ਨੇ ਕਾਫੀ ਰੂਚੀ ਵਿਖਾਈ। ਇਸ ਖੇਡ ਮੇਲੇ ਵਿੱਚ ਦੇ ਆਖਰੀ ਦਿਨ ਜੇਤੂ ਟੀਮਾਂ ਤੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ ਤੇ ਸਮੂਹ ਪ੍ਰਬਧੰਕ ਕਮੇਟੀ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

Posted By: Neha Diwan