ਸੰਦੀਪ ਸਿੰਘ ਧੰਜੂ, ਸਰੀ : ਸਰੀ ਦੇ ਬੁਲੇਵਰ ਹਾਈਟਸ ਇਲਾਕੇ 'ਚ 13600 ਬਲਾਕ ਤੇ 114 ਐਵੇਨਿਊ ਨੇੜੇ ਬੀਤੇ ਦਿਨ ਭਾਰਤੀ ਮੂਲ ਦੇ 21 ਸਾਲਾ ਨੌਜਵਾਨ ਵਰਣ ਨੰਦ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਬੁਲਾਰੇ ਸਾਰਜੈਂਟ ਫ੍ਰੈਂਕ ਜੈਂਗ ਨੇ ਦੱਸਿਆ ਕਿ ਗੋਲ਼ੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਜਦੋਂ ਮੌਕੇ 'ਤੇ ਪਹੁੰਚੀ ਤਾਂ ਵਰਣ ਨੂੂੰ ਗੋੋਲ਼ੀਆਂ ਨਾਲ ਵਿੰਨ੍ਹੀ ਹੋਈ ਹਾਲਤ 'ਚ ਪਾਇਆ ਗਿਆ ਤੇ ਉਸ ਦੀ ਮੌਤ ਹੋ ਚੁੱਕੀ ਸੀ। ਮੌਕੇ ਤੋਂ ਇਕ ਹੋਰ ਜ਼ਖ਼ਮੀ ਹਾਲਤ 'ਚ ਮਿਲੇ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਸ ਦੀ ਸਮੇੇਂ ਸਿਰ ਡਾਕਟਰੀ ਸਹਾਇਤਾ ਮਿਲਣ ਕਾਰਨ ਹਾਲਤ ਸਥਿਰ ਹੈ। ਪੁਲਿਸ ਨੇ ਜ਼ਖ਼ਮੀ ਵਿਅਕਤੀ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ। ਸਾਰਜੈਂਟ ਫ੍ਰੈਂਕ ਜੈਂਗ ਨੇ ਵਰਣ ਨੰਦ ਦੇ ਨਜ਼ਦੀਕੀ ਦੋਸਤਾਂ ਨੂੰ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਇਸ ਘਟਨਾ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

Posted By: Seema Anand