ਜੇਐਨਐਨ, ਨਵੀਂ ਦਿੱਲੀ : ਏਅਰ ਕਨੇਡਾ ਐਕਸਪ੍ਰੈਸ ਦੇ ਇਕ ਜਹਾਜ਼ ਵਿਚ ਸਫ਼ਰ ਕਰ ਰਹੇ 49 ਯਾਤਰੀਆਂ ਅਤੇ ਪਾਇਲਟ ਟੀਮ ਦੇ ਤਿੰਨ ਮੈਂਬਰਾਂ ਦੀ ਜਾਨ ਉਸ ਵੇਲੇ ਮੁੱਠੀ ਵਿਚ ਆ ਗਈ ਜਦੋਂ ਟੈਕਆਫ ਕਰਦੇ ਸਮੇਂ ਜਹਾਜ਼ ਦੀ ਲੈਂਡਿੰਗ ਗੇਅਰ ਦੇ ਇਕ ਪਹੀਏ ਵਿਚੋਂ ਚੰਗਿਆੜੀ ਨਿਕਲੀ ਅਤੇ ਜਹਾਜ਼ ਦਾ ਉਹ ਟਾਇਰ ਬਾਹਰ ਨਿਕਲ ਗਿਆ। ਖਿੜਕੀ ਵੱਲ ਬੈਠੇ ਇਕ ਮੁਸਾਫ਼ਰ ਨੇ ਇਸ ਘਟਨਾ ਦਾ ਵੀਡੀਓ ਬਣਾ ਲਿਆ , ਉਸ ਤੋਂ ਬਾਅਦ ਉਸ ਨੇ ਟਵਟੀ ਕਰ ਦਿੱਤਾ। ਟਵੀਟ ਹੋਣ ਤੋਂ ਬਾਅਦ ਇਹ ਘਟਨਾ ਲੋਕਾਂ ਤਕ ਪਹੁੰਚ ਗਈ।


ਦੋ ਘੰਟੇ ਹਵਾ ਵਿਚ ਚੱਕਰ ਲਗਾ ਕੇ ਮੁੜ ਉਤਰਿਆ

ਜਹਾਜ਼ ਦਾ ਪਹੀਆ ਜਦੋਂ ਨਿਕਲ ਗਿਆ ਤਾਂ ਜਹਾਜ਼ ਵਿਚ ਬੈਠੇ ਮੁਸਾਫ਼ਰ ਨੇ ਇਸ ਦੀ ਸੂਚਨਾ ਪਾਇਲਟ ਟੀਮ ਦੇ ਮੈਂਬਰਾਂ ਨੂੰ ਦਿੱਤੀ, ਉਸ ਤੋਂ ਬਾਅਦ ਉਲ੍ਹਾਂ ਲੋਕਾਂ ਨੇ ਕੰਟਰੋਲ ਰੂਮ ਨੂੰ ਐਮਰਜੈਂਸੀ ਲਈ ਸੂਚਨਾ ਦਿੱਤੀ। ਬੇਸ 'ਤੇ ਤਿਆਰੀਆਂ ਮੁਕੰਮਲ ਕਰਨ ਵਿਚ ਦੋ ਘੰਟੇ ਦਾ ਸਮਾਂ ਲੱਗਾ ਤੇ ਉਦੋਂ ਤਕ ਜਹਾਜ਼ ਹਵਾ ਵਿਚ ਹੀ ਚੱਕਰ ਕੱਟਦਾ ਰਿਹਾ।ਇਸ ਘਟਨਾ ਵਿਚ ਕੋਈ ਨੁਕਸਾਨ ਨਹੀਂ ਹੋਇਆ। ਉਨ੍ਹਾਂ ਸਾਰੇ ਮੁਸਾਫਰਾਂ ਨੂੰ ਦੂਜੇ ਜਹਾਜ਼ ਵਿਚ ਭੇਜਿਆ ਗਿਆ।

Posted By: Tejinder Thind