v> ਓਟਾਵਾ, ਏਐੱਨਆਈ : New Coronavirus Variant : ਦੁਨੀਆਭਰ 'ਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦੇ ਨਵੇਂ ਮਾਮਲੇ ਵੱਧ ਰਹੇ ਹਨ। ਲਗਪਗ ਪੂਰਾ ਯੂਰਪ ਫਿਲਹਾਲ ਕੋਰੋਨਾ ਦੇ ਨਵੇਂ ਵੈਰੀਐਂਟ ਦੀ ਲਪੇਟ 'ਚ ਹਨ। ਇਸ ਦੌਰਾਨ ਵਾਇਰਸ ਦਾ ਨਵਾਂ ਰੂਪ ਕੈਨੇਡਾ ਵੀ ਪਹੁੰਚ ਗਿਆ ਹੈ। ਕੈਨੇਡਾ 'ਚ ਔਂਟਾਰਿਓ ਦੇ ਅਧਿਕਾਰੀਆਂ ਨੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਮਾਮਲਾ ਡਰਹਮ ਦੇ ਇਕ ਜੋੜੇ ਦਾ ਹੈ ਜੋ ਬਿਨਾਂ ਗਿਆਨ ਯਾਤਰਾ ਜਾਂ ਉੱਚ ਜ਼ੋਖਮ ਵਾਲੇ ਸੰਪਰਕਾਂ 'ਚ ਆਏ ਹਨ। ਦੋਵੇਂ ਵਿਅਕਤੀਆਂ ਨੂੰ ਸੂਚਿਤ ਕੀਤਾ ਗਿਆ ਹੈ। ਹੁਣ ਉਹ ਜਨਤਕ ਸਿਹਤ ਪ੍ਰੋਟੋਕਾਲ ਮੁਤਾਬਕ ਸੈਲਫ ਆਈਸੋਲੇਸ਼ਨ 'ਚ ਹਨ।

Posted By: Ravneet Kaur