ਮਾਂਟਰੀਅਲ (ਏਐੱਫਪੀ) : ਟੋਰਾਂਟੋ ਵਿਚ ਕਿਰਾਏ 'ਤੇ ਲਏ ਗਏ ਇਕ ਮਕਾਨ ਵਿਚ ਹੋਈ ਫਾਇਰਿੰਗ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ। ਇਕ ਹੋਰ ਛੁਰੇਬਾਜ਼ੀ ਦੀ ਘਟਨਾ 'ਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲਿਸ ਨੇ ਇਸ ਬਾਰੇ ਟਵੀਟ ਕਰ ਕੇ ਜਾਣਕਾਰੀ ਦਿੱਤੀ।

ਪੁਲਿਸ ਨੇ ਮਿ੍ਤਕਾਂ ਦੀ ਪਛਾਣ ਨਹੀਂ ਦੱਸੀ ਪ੍ਰੰਤੂ ਕਿਹਾ ਕਿ ਇਨ੍ਹਾਂ ਤਿੰਨਾਂ ਦੀ ਉਮਰ ਕ੍ਮਵਾਰ 22, 20 ਅਤੇ 19 ਸਾਲ ਸੀ। ਛੁਰੇਬਾਜ਼ੀ 'ਚ ਜ਼ਖ਼ਮੀ ਹੋਏ ਵਿਅਕਤੀ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਖ਼ਤਰੇ ਤੋਂ ਬਾਹਰ ਹੈ। ਪਿਛਲੇ ਸਾਲ 31 ਅਕਤੂਬਰ ਨੂੰ ਕੈਲੀਫੋਰਨੀਆ 'ਚ ਕਿਰਾਏ ਦੇ ਮਕਾਨ 'ਚ ਇਸੇ ਤਰ੍ਹਾਂ ਦੀ ਹੋਈ ਫਾਇਰਿੰਗ 'ਚ ਚਾਰ ਲੋਕ ਮਾਰੇ ਗਏ ਸਨ।