ਟੋਰਾਂਟੋ : ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਭਾਰਤ ਤੇ ਕੈਨੇਡਾ 'ਚ ਫਲਾਈਟ ਸਰਵਿਸ 21 ਜੁਲਾਈ ਤਕ ਸਸਪੈਂਡ ਹੈ ਪਰ ਕੈਨੇਡਾ ਨੇ ਹੁਣ ਪੂਰੀ ਤਰ੍ਹਾਂ ਨਾਲ ਵੈਕਸੀਨੇਟ ਹੋ ਚੁੱਕੇ ਲੋਕਾਂ ਲਈ ਆਪਣੇ ਦੇਸ਼ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਕੈਨੇਡਾ ਨੇ ਥਰਡ ਕੰਟ੍ਰਰੀ ਰੂਟ ਤੋਂ ਆਉਣ ਵਾਲੇ ਭਾਰਤੀਆਂ ਨੂੰ ਆਪਣੇ ਦੇਸ਼ 'ਚ ਪਰਮਿਸ਼ਨ ਦੇ ਦਿੱਤੀ ਹੈ।

ਕੈਨੇਡਾ ਨੇ ਇਸ ਸਬੰਧ 'ਚ ਅਪਡੇਟਿਡ ਟ੍ਰੈਵਲ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ। ਕੈਨੇਡਾ ਦੇ ਆਫੀਸ਼ੀਅਲ ਟ੍ਰੈਵਲ ਐਡਵਾਈਜ਼ਰ ਨੇ ਆਪਣੇ ਬਿਆਨ 'ਚ ਕਿਹਾ ਕਿ ਭਾਰਤ ਤੋਂ ਕੈਨੇਡਾ ਜਾਣ ਵਾਲੇ ਲੋਕ ਅਪ੍ਰਤੱਖ ਰਸਤੇ ਦੀ ਫਲਾਈਟ ਰਾਹੀਂ ਕੈਨੇਡਾ ਜਾ ਸਕਦੇ ਹਨ। ਇਸ ਦੌਰਾਨ ਉਨ੍ਹਾਂ ਨੂੰ ਕੋਵਿਡ ਟੈਸਟ ਕਰਵਾਉਣਾ ਪਵੇਗਾ। ਰਿਪੋਰਟ ਨੈਗੇਟਿਵ ਹੋਣ 'ਤੇ ਹੀ ਫਲਾਈਟ 'ਚ ਬੋਰਡਿੰਗ ਦੀ ਪਰਮਿਸ਼ਨ ਹੋਵੇਗੀ।

ਟ੍ਰੈਵਲ ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਕੋਵਿਡ ਨੈਗੇਟਿਵ ਰਿਪੋਰਟ ਤੀਜੇ ਦੇਸ਼ ਦੀ ਹੀ ਹੋਣੀ ਚਾਹੀਦੀ ਹੈ ਕਿਉਂਕਿ ਕੈਨੇਡਾ ਭਾਰਤ ਦੀ Molecular test ਦੀ ਰਿਪੋਰਟ ਨੂੰ ਫਿਲਹਾਲ ਮਨਜ਼ੂਰ ਨਹੀਂ ਕਰ ਰਿਹਾ ਹੈ।

ਕੈਨੇਡਾ ਸਰਕਾਰ ਨੇ ਭਾਰਤ ਲਈ ਇਕ ਗਲੋਬਲ ਟ੍ਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ 'ਚ ਕਿਹਾ ਗਿਆ ਹੈ ਕਿ ਜੇਕਰ ਕੋਈ ਯਾਤਰੀ ਜੋ ਪਹਿਲਾਂ ਕੋਰੋਨਾ ਸੰਕ੍ਰਮਿਤ ਪਾਇਆ ਗਿਆ ਹੈ ਤੇ ਉਹ ਕੈਨੇਡਾ ਦੀ ਯਾਤਰਾ ਕਰਨ ਵਾਲਾ ਹੈ ਤਾਂ ਉਸ ਨੂੰ ਕੋਰੋਨਾ ਟੈਸਟ ਰਿਪੋਰਟ ਦਿਖਾਉਣੀ ਪਵੇਗੀ।

ਕੋਰੋਨਾ ਟੈਸਟ ਯਾਤਰਾ ਤੋਂ ਪਹਿਲਾਂ 14 ਤੋਂ 90 ਦਿਨ 'ਚ ਹੀ ਹੋਣਾ ਚਾਹੀਦਾ ਹੈ। ਇਹ ਰਿਪੋਰਟ ਕਿਸੇ ਤੀਜੇ ਦੇਸ਼ ਦੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜੇਕਰ ਕੋਈ ਯਾਤਰੀ ਪਾਜ਼ੇਟਿਵ ਆਉਂਦਾ ਹੈ ਤੇ ਉਸ ਨੂੰ ਤੀਜੇ ਦੇਸ਼ 'ਚ 14 ਦਿਨ ਕੁਆਰੰਟਾਈਨ 'ਚ ਬਿਤਾਉਣੇ ਪੈਣਗੇ।

Posted By: Ravneet Kaur