ਸਰੀ : ਕੈਨੇਡਾ ਦੇ ਸਰੀ ਨਿਊਟਨ ਤੋਂ ਲਿਬਰਲ ਪਾਰਟੀ ਦੇ ਐਮਪੀ ਸੁੱਖ ਧਾਲੀਵਾਲ ਨੇ ਭਾਰਤ ਵਿਚ ਕੋਰੋਨਾ ਵਾਇਰਸ ਦੇ ਡਬਲ ਮਿਊਟੈਂਟ ਦੇ ਕੇਸਾਂ ਵਿਚ ਤੇਜ਼ੀ ਨਾਲ ਹੋ ਰਹੇ ਵਾਧੇ ’ਤੇ ਚਿੰਤਾ ਪ੍ਰਗਟਾਉਂਦਿਆਂ ਭਾਰਤ ਗਏ ਕੈਨੇਡੀਅਨਾਂ ਨੂੰ ਜਲਦ ਕੈਨੇਡਾ ਵਾਪਸ ਪਰਤਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਟਵੀਟ ਕਰਕੇ ਉਨ੍ਹਾਂ ਕੈਨੇਡੀਅਨਾਂ ਨੂੰ ਅਪੀਲ ਕੀਤੀ ਜੋ ਇਨ੍ਹੀਂ ਦਿਨੀਂ ਭਾਰਤ ਆਏ ਹੋਏ ਹਨ। ਉਨ੍ਹਾਂ ਆਪਣੀ ਟਵੀਟ ਵਿਚ ਲਿਖਿਆ ਕਿ ਉਹ ਸਾਰੇ ਕੈਨੇਡੀਅਨ ਜੋ ਅੱਜ ਕੱਲ੍ਹ ਭਾਰਤ ਵਿਚ ਹਨ ਜਲਦ ਆਪਣੇ ਘਰ ਪਰਤ ਆਉਣ। ਭਾਰਤ ਵਿਚ ਕੋਰੋਨਾ ਵਾਇਰਸ ਦਾ ਡਬਲ ਮਿਊਟੈਂਟ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਲਈ ਜਿੰਨੀ ਜਲਦੀ ਹੋ ਸਕੇ ਵਾਪਸ ਪਰਤ ਆਓ।

ਉਨ੍ਹਾਂ ਦੀ ਚਿੰਤਾ ਉਨ੍ਹਾਂ ਕੈਨੇਡੀਅਨਾਂ ਭੈਣ ਭਰਾਵਾਂ ਲਈ ਹੈ ਜੋ ਇਸ ਵੇਲੇ ਭਾਰਤ ਵਿਚ ਹਨ। ਕਿਉਂਕਿ ਭਾਰਤ ਸਰਕਾਰ ਅਤੇ ਕੈਨੇਡਾ ਸਰਕਾਰ ਦੋਵਾਂ ਵੱਲੋਂ ਕੋਰੋਨਾ ਦੇ ਵੱਧਦੇ ਫੈਲਾਅ ਕਰਨਾ ਸਖਤੀਆਂ ਵਧਾਈਆਂ ਜਾ ਰਹੀਆਂ ਹਨ।

Posted By: Tejinder Thind