ਰਮਿੰਦਰ ਵਾਲੀਆ, ਉਂਨਟਾਰੀਓ : ਉਂਟਾਰੀਓ ਫਰੈਂਡਜ਼ ਕਲੱਬ ਵੱਲੋਂ ਮਿੰਨੀ ਕਹਾਣੀ ਤੇ ਸੰਗੀਤਕ ਮਹਿਫ਼ਲ ਐਤਵਾਰ ਸਵੇਰੇ ਓਐੱਫਸੀ ਪ੍ਰਧਾਨ ਰਵਿੰਦਰ ਸਿੰਘ ਕੰਗ ਵੱਲੋਂ ਸਜਾਈ ਗਈ। ਪ੍ਰਧਾਨ ਕੰਗ ਨੇ ਮੈਂਬਰਾਂ ਨੂੰ ਜੀ ਆਇਆਂ ਕਿਹਾ ਤੇ ਮੀਟਿੰਗ ਹੋਸਟ ਤੇ ਸਭਾ ਦੀ ਜਨਰਲ ਸਕੱਤਰ ਅਮਨਪ੍ਰੀਤ ਕੌਰ ਕੰਗ ਨੂੰ ਮੀਟਿੰਗ ਸ਼ੁਰੂ ਕਰਨ ਲਈ ਕਿਹਾ।

ਕਹਾਣੀ ਮੀਟਿੰਗ 'ਚ ਪਹਿਲਾਂ ਡਾ. ਅਮਨਪ੍ਰਰੀਤ ਕੌਰ ਕੰਗ ਤੇ ਫਿਰ ਤਰਸੇਮ ਗੋਪੀ ਨੇ ਹੋਸਟ ਦੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ। ਅਮਨਪ੍ਰੀਤ ਕੰਗ ਨੇ ਓਐੱਫਸੀ ਪ੍ਰਧਾਨ ਰਵਿੰਦਰ ਸਿੰਘ ਕੰਗ, ਚੇਅਰਮੈਨ ਅਜੈਬ ਸਿੰਘ ਚੱਠਾ, ਰਮਿੰਦਰ ਵਾਲੀਆ ਸਰਪ੍ਰਸਤ ਵੂਮੈਨ ਵਿੰਗ ਤੇ ਮੀਡੀਆ ਡਾਇਰੈਕਟਰ ਓਐੱਫਸੀ ਕੁਲਵੰਤ ਕੌਰ ਚੰਨ ਪ੍ਰਧਾਨ ਵੂਮੈਨ ਵਿੰਗ ਓਐੱਫਸੀ ਨੂੰ ਜੀ ਆਇਆਂ ਕਿਹਾ ਤੇ ਕਹਾਣੀ ਮੀਟਿੰਗ ਸ਼ੁਰੂ ਕੀਤੀ। ਮੀਟਿੰਗ 'ਚ ਡਾ. ਇੰਦਰਪਾਲ ਕੌਰ ਨੇ 'ਤਿੰਨ ਗੁਣਾ ਲਾਭ', ਗੋਲਡੀ ਸਿੰਘ ਨੇ 'ਦੋ ਟੁੱਟੀਆਂ ਹੱਡੀਆਂ', ਵੀਨਾ ਬਟਾਲਵੀ, ਅਮਨਦੀਪ ਕੌਰ ਜਲੰਧਰੀ ਨੇ 'ਰੱਜੋ ਤਾਈ', ਅਮਨਪ੍ਰੀਤ ਕੰਗ ਨੇ 'ਹੱਕ ਦੀ ਕਮਾਈ', ਮਨਜੀਤ ਕੌਰ ਜੀਤ ਨੇ 'ਸ਼ਰਮਿੰਦਾ', ਬਲਬੀਰ ਸਿੰਘ ਬੱਬੀ ਨੇ 'ਕਿਸਾਨ ਮਜ਼ਦੂਰ ਏਕਤਾ', ਮਨਮੀਤ ਸਿੰਘ ਨੇ 'ਮੌਤ', ਕੁਲਬੀਰ ਸਿੰਘ ਕੰਗ ਲੈਕਚਰਾਰ ਨੇ 'ਨਿਕੰਮੀ ਕਹਾਣੀਆਂ' ਪੇਸ਼ ਕੀਤੀ। ਕਹਾਣੀਕਾਰਾਂ ਦੀ ਕਹਾਣੀ ਦਾ ਡਾ. ਨੈਬ ਸਿੰਘ ਮੰਡੇਰ ਨੇ ਵਿਸ਼ਲੇਸ਼ਣ ਕੀਤਾ। ਉਨ੍ਹਾਂ ਮਿੰਨੀ ਕਹਾਣੀ ਦੀਆਂ ਬਾਰੀਕੀਆਂ ਦੇ ਬਾਰੇ ਵਿਚ ਦੱਸਿਆ। ਉਨ੍ਹਾਂ ਅਨੁਸਾਰ ਹੂਬਹੂ ਮਿੰਨੀ ਕਹਾਣੀ ਪੇਸ਼ ਕਰੋ ਤੇ ਉਹ ਮਿਆਰੀ ਕਹਾਣੀ ਹੁੰਦੀ ਹੈ। ਮਿੰਨੀ ਕਹਾਣੀ ਦਾ ਸਿਰਲੇਖ ਵੀ ਬੱਝਵਾਂ ਹੋਣਾ ਚਾਹੀਦਾ ਹੈ ਤੇ ਰਚਨਾ ਗੁੰਦਵੇਂ ਸ਼ਬਦਾਂ 'ਚ ਹੋਣੀ ਚਾਹੀਦੀ ਹੈ।

ਗੀਤ ਸੰਗੀਤ ਦੀ ਮਹਿਫ਼ਲ ਦਾ ਆਗਾਜ਼ ਕਾਮੇਡੀ ਕਿੰਗ ਤਰਲੋਕ ਸਿੰਘ ਚੁੱਘ ਦੇ ਰੂਬਰੂ ਨਾਲ ਹੋਇਆ। ਉਨ੍ਹਾਂ ਚੁਟਕਲਾ, ਹਾਸਰਸ ਗੱਲ ਸੁਣਾਉਂਦਿਆਂ ਕਿਹਾ ਕਿ ਪਤਨੀ ਕਹਿੰਦੀ ਕੀ ਮੈਂ ਤੁਹਾਨੂੰ ਸੁਪਨਿਆਂ ਵਿਚ ਆਉਂਦੀ ਹਾਂ, ਕਹਿੰਦਾ ਮੈਂ ਹਨੂਮਾਨ ਚਾਲੀਸਾ ਪੜ੍ਹ ਕੇ ਸੌਂਦਾ ਹਾਂ । ਚੁੱਘ ਅਨੁਸਾਰ ਸਾਨੂੰ ਹਰ ਸਥਿਤੀ ਵਿਚ ਮੁਸਕਰਾਉਂਦੇ ਰਹਿਣਾ ਚਾਹੀਦਾ ਹੈ। ਗੀਤ ਸੰਗੀਤ ਦੀ ਮਹਿਫ਼ਲ 'ਚ ਕੁਲਵੰਤ ਕੌਰ ਚੰਨ ਨੇ 'ਨੀ ਮੈਂ ਲੁਕ ਲੁਕ', ਸੁਦੇਸ਼ ਨੂਰ ਨੇ 'ਆਜਾ ਮਾਲਣੇ ਨੀ ਅੱਜ ਸਿਹਰਾ ਬਣਾਈੲ', ਗੁਰਜੀਤ ਅਜਨਾਲਾ ਨੇ 'ਔਕੜਾਂ ਦੇ ਪੱਖੋਂ ਹੁੰਦੇ ਜੋ ਸੂਰਮੇ', ਸ਼ਰਨਜੀਤ ਕੌਰ ਅਨਹਦ ਨੇ 'ਕੁੰਡੇ ਦੀ ਚੱਟਣੀ ਸੀ ਤੇ ਖੂੰਡੇ ਦਾ ਡਰ ਹੁੰਦਾ ਸੀ', ਪ੍ਰਭਜੀਤ ਧੀਮਾਨ ਨੇ 'ਕੁੜੀਏ ਕਿਸਮਤ ਲੜੀਏ ਤੈਨੂੰ ਐਨਾ ਪਿਆਰ ਦਿਆਂ', ਗੁਰਪ੍ਰਰੀਤ ਕੌਰ ਗੇਂਦੂ ਨੇ 'ਇਹਨਾਂ ਪੈੜਾਂ ਦਾ ਮੈਂ ਕੀ ਕਰਾਂ', ਅਮਨਪ੍ਰੀਤ ਕੌਰ ਕੰਗ ਨੇ 'ਮੇਰੇ ਵੱਲ ਜ਼ਰਾ ਤੱਕ ਵੇ ਮੇਰੇ ਹਾਣ ਦਿਆ ਬੇਲੀਆ', ਤਰਸੇਮ ਗੋਪੀ ਕਾ ਨੇ 'ਜਿਹਨਾਂ ਜ਼ਿੰਦਗੀ ਵਿਚ ਕੀਤੀ ਏ ਮਿਹਨਤਾਂ ਦੀ ਕਮਾਈ', ਗੁਰਪ੍ਰੀਤ ਪ੍ਰੀਤ ਸਹੋਤਾ ਨੇ 'ਅੱਜ ਮਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਜੀ ਕਰਦਾ', ਰਜਿੰਦਰ ਕੌਰ ਨੇ 'ਢੋਲਾ ਮੇਰੇ ਜੀਵੇ ਢੋਲਾ', ਸ਼ਰਨਜੀਤ ਕੌਰ ਅਨਹਦ ਨੇ 'ਕਾਲਾ ਸ਼ਾਹ ਕਾਲਾ ਮੇਰਾ ਗੋਰਾ ਹੀ ਸਰਦਾਰ' ਦੀ ਪੇਸ਼ਕਾਰੀ ਦਿੱਤੀ। ਵੈਬੀਨਾਰ 'ਚ ਦੇਸ਼-ਵਿਦੇਸ਼ ਤੋਂ ਮੈਂਬਰਾਂ ਨੇ ਸ਼ਿਰਕਤ ਕੀਤੀ। ਅਖੀਰ 'ਚ ਚੇਅਰਮੈਨ ਅਜੈਬ ਸਿੰਘ ਚੱਠਾ ਤੇ ਰਮਿੰਦਰ ਵਾਲੀਆ ਸਰਪ੍ਰਸਤ ਵੂਮੈਨ ਵਿੰਗ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।