ਕਮਲਜੀਤ ਬੁੱਟਰ, ਕੈਲਗਰੀ : ਕੈਲਗਰੀ ਦੇ ਨਾਰਥ-ਈਸਟ ਵਿਚ ਸਥਿਤ ਜੈਨੇਸਿਸ ਸੈਂਟਰ 'ਚ ਬੀਤੇ ਦਿਨੀਂ ਪੰਜਾਬੀ ਗਾਇਕਾਂ ਪ੍ਰੀਤ ਹਰਪਾਲ, ਰਵਿੰਦਰ ਗਰੇਵਾਲ, ਸੱਜਣ ਅਦੀਬ ਅਤੇ ਸ਼ਹਿਨਾਜ਼ ਗਿੱਲ ਨੇ 'ਰੌਣਕ ਪੰਜਾਬ ਦੀ' ਪ੍ਰੋਗਰਾਮ ਦੌਰਾਨ ਪੰਜਾਬੀ ਗੀਤਾਂ ਦੀ ਛਹਿਬਰ ਲਾਉਂਦਿਆਂ ਸੈਂਕੜੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ।

ਕੁਆਲਿਟੀ ਟ੍ਰਾਂਸਮਿਸ਼ਨ, ਸਪਲੈਂਡਿਡ ਰੂਫਿੰਗ ਅਤੇ ਹਰਪਿੰਦਰ ਸਿੱਧੂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਸੰਨੀ ਸੂਦ, ਦਲਜੀਤ ਬੈਂਸ ਤੇ ਉਨ੍ਹਾਂ ਦੀ ਟੀਮ ਵੱਲੋਂ ਕਰਵਾਇਆ ਗਿਆ ਸੀ। ਇਸ ਸੱਭਿਆਚਾਰਕ ਪ੍ਰੋਗਰਾਮ ਵਿਚ ਬੱਚੇ, ਔਰਤਾਂ ਤੇ ਬਜ਼ੁਰਗ ਵੀ ਵੱਡੀ ਗਿਣਤੀ 'ਚ ਹਾਜ਼ਰ ਸਨ। ਪੰਜਾਬ ਦੀ ਮਾਡਲ ਵਜੋਂ ਪਛਾਣ ਬਣਾ ਚੁੱਕੀ ਸ਼ਹਿਨਾਜ਼ ਗਿੱਲ ਨੇ ਪਹਿਲੀ ਵਾਰ ਸਟੇਜ ਪਰਫਾਰਮੈਂਸ ਦਿੰਦਿਆਂ ਤਿੰਨ ਪੰਜਾਬੀ ਗੀਤ ਗਾਏ ਅਤੇ ਕਈ ਹੋਰ ਗੀਤਾਂ ਵਿਚ ਰਵਿੰਦਰ ਗਰੇਵਾਲ ਦਾ ਸਾਥ ਵੀ ਦਿੱਤਾ।ਸਾਫ਼-ਸੁਥਰੇ ਗੀਤ ਗਾ ਕੇ ਇਨ੍ਹਾਂ ਗਾਇਕਾਂ ਨੇ ਦਰਸ਼ਕਾਂ ਦੀ ਵਾਹ-ਵਾਹੀ ਲੁੱਟੀ।ਇਸ ਮੌਕੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ।