ਸੰਦੀਪ ਸਿੰਘ ਧੰਜੂ, ਸਰੀ : ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਅੱਜ ਇਕ ਅਹਿਮ ਫੈਸਲੇ ਰਾਹੀਂ ਸਰੀ ਦੇ ਇਕ ਪ੍ਰਾਪਰਟੀ ਮੈਨੇਜਰ ਤੇਜਵੰਤ ਧੰਜੂ ਨੂੰ ਆਪਣੀ ਜੀਵਨ ਸਾਥਣ ਦੇ ਕਤਲ ਦੇ ਸੰਬਧ 'ਚ 12 ਸਾਲ ਲਈ ਬਿਨਾਂ ਪੈਰੋਲ ਤੋਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

71 ਸਾਲਾ ਤੇਜਵੰਤ ਧੰਜੂ ਨੂੰ ਇਸ ਸਾਲ ਦੇ ਸ਼ੁਰੂ 'ਚ ਰਾਮ ਗੌਰਵਰਾਪੂ ਦੀ ਮੌਤ ਮਾਮਲੇ 'ਚ ਸੈਕਿੰਡ ਡਿਗਰੀ ਕਤਲ ਦੇ ਸਬੰਧ 'ਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਤੇਜਵੰਤ ਧੰਜੂ ਉਪਰ 22 ਜੁਲਾਈ, 2018 ਨੂੰ ਵੈਸਟ ਕੈਲੋਨਾ ਦੇ ਇਕ ਹੋਟਲ ਦੇ ਕਮਰੇ 'ਚ 56 ਸਾਲਾ ਰਾਮਾ ਗੌਰਵਰਾਪੂ ਦਾ ਕਤਲ ਕਰਨ ਦਾ ਦੋਸ਼ ਆਇਦ ਕੀਤਾ ਗਿਆ ਸੀ। ਰਾਮਾ ਗੌਰਵਾਰਪੂ ਸਰੀ ਰਾਇਲ ਬੈਂਕ ਦੀ ਸਰੀ ਬਰਾਂਚ ਵਿੱਚ ਫਾਇਨੈਂਸ਼ਲ ਪਲਾਨਰ ਸੀ। ਸੁਪਰੀਮ ਕੋਰਟ ਦੇ ਜਸਟਿਸ ਐਲੀਸਨ ਬੀਮਜ਼ ਨੇ ਅੱਜ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ ਕਿ ਬਹੁਤ ਸਾਰੇ ਸਬੂਤ ਹਨ ਜਿਨ੍ਹਾਂ ਤੋਂ ਇਹ ਸਾਬਿਤ ਹੁੰਦਾ ਹੈ ਕਿ ਤੇਜਵੰਤ ਧੰਜੂ ਹੀ ਗੌਰਵਰਾਪੂ ਦਾ ਕਾਤਲ ਹੈ।

Posted By: Seema Anand