v> Internatnews ਟੋਰਾਂਟੋ (ਆਈਏਐੱਨਐੱਸ) : ਪੰਜਾਬੀ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ (31) ਜਿਸ ਦੀ ਗ਼ਲਤੀ ਨਾਲ ਅਪ੍ਰੈਲ 2018 ’ਚ ਕੈਨੇਡਾ ਦੇ 16 ਜੂਨੀਅਰ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ ਸੀ ਤੇ 13 ਹੋਰ ਜ਼ਖ਼ਮੀ ਹੋ ਗਏ ਸਨ ਦੀ ਭਾਰਤ ਵਾਪਸੀ ਹੋਵੇਗੀ। ਦੋਸ਼ ਹੈ ਕਿ ਉਸ ਨੇ ਰੈੱਡ ਲਾਈਟ ਪਾਰ ਕਰ ਕੇ ਆਪਣੀ ਗੱਡੀ ਬੱਸ ਵਿਚ ਮਾਰ ਦਿੱਤੀ ਸੀ। ਉਸ ਸਮੇਂ ਉਸ ਦੇ ਸੈਮੀ-ਟ੍ਰੈਲਰ ਵਾਹਨ ਦੀ ਸਪੀਡ 100 ਕਿਲੋਮੀਟਰ ਪ੍ਰਤੀ ਘੰਟਾ ਸੀ। ਸਿੱਧੂ 2013 ’ਚ ਪੰਜਾਬ ਤੋ ਕੈਨੇਡਾ ਆਇਆ ਸੀ। ਕਿਉਂਕਿ ਉਹ ਕੈਨੇਡਾ ਦਾ ਨਾਗਰਿਕ ਨਹੀਂ ਸੀ ਤੇ ਸਿਰਫ਼ ਪਰਮਾਨੈਂਟ ਰੈਜ਼ੀਡੈਂਟ ਸੀ ਇਸ ਲਈ ਉਸ ਨੂੰ ਮਾਰਚ 2019 ਵਿਚ ਹਰੇਕ ਮੌਤ ਲਈ ਅੱਠ ਸਾਲ ਦੀ ਸਜ਼ਾ ਸੁਣਾਈ ਗਈ ਸੀ। ਅਪ੍ਰੈਲ 2021 ਤਕ ਉਸ ਦੀ ਭਾਰਤ ਵਾਪਸੀ ਦਾ ਫ਼ੈਸਲਾ ਆ ਸਕਦਾ ਹੈ।

Posted By: Sarabjeet Kaur