ਸਰੀ (ਕੈਨੇਡਾ): ਕੈਨੇਡਾ ਦੇ ਸ਼ਹਿਰ ਸਰੀ ਵਿੱਚ ਸਥਿਤ ਪੰਜਾਬ ਭਵਨ ਪੰਜਾਬੀ ਭਾਸ਼ਾ ਨੂੰ ਲੈ ਕੇ ਆਪਣੀਆਂ ਸੇਵਾਵਾਂ ਜਲਦ ਸ਼ੁਰੂ ਕਰੇਗਾ। ਪੰਜਾਬ ਭਵਨ ਦੇ ਸੰਸਥਾਪਕ ਸੁੱਖੀ ਬਾਠ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਕੁਝ ਸਮੇਂ ਲਈ ਸਾਹਿਤਕ ਸਮਾਗਮ ਰੱਦ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਜਿਵੇਂ-ਜਿਵੇਂ ਕੋਰੋਨਾ ਘਟ ਰਿਹਾ ਹੈ, ਸਾਹਿਤਕ ਸਮਾਗਮ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜਲਦੀ ਸ਼ੁਰੂ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਕੋਈ ਵੀ ਸੰਸਥਾ ਪੰਜਾਬ ਭਵਨ 'ਚ ਆਪਣਾ ਪ੍ਰੋਗਰਾਮ ਕਰਵਾਉਣਾ ਚਾਹੁੰਦੀ ਹੈ ਤਾਂ ਉਹ ਕਿਸੇ ਸਮੇਂ ਵੀ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਉਹ ਕੈਨੇਡਾ ਵਿੱਚ ਬੈਠੇ ਹਨ ਪਰ ਉਨ੍ਹਾਂ ਦਾ ਪਿਆਰ ਪੰਜਾਬ ਨਾਲ ਹੀ ਹੈ।

Posted By: Jagjit Singh