style="text-align: justify;"> ਟੋਰਾਂਟੋ : ਚੀਨ ਦੇ ਵਿਸਥਾਰਵਾਦੀ ਰਵੱਈਏ ਖ਼ਿਲਾਫ਼ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਸ਼ਨਿਚਰਵਾਰ ਨੂੰ ਭਾਰਤ ਸਮੇਤ ਏਸ਼ੀਆ ਦੇ ਕਈ ਦੇਸ਼ਾਂ ਦੇ ਲੋਕਾਂ ਨੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਚੀਨ ਨੂੰ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਦਮਾਂ ਦਾ ਸਮਰਥਨ ਕੀਤਾ।

ਉਈਗਰ ਮੁਸਲਮਾਨਾਂ ਦੇ ਸ਼ੋਸ਼ਣ ਨੂੰ ਲੈ ਕੇ ਚੀਨ ਖ਼ਿਲਾਫ਼ ਜੰਮ ਕੇ ਨਾਅਰੇ ਲਗਾਏ ਗਏ। ਪ੍ਰਦਰਸ਼ਨ ਦਾ ਪ੍ਰਬੰਧ ਭਾਰਤ, ਤਿੱਬਤ, ਵੀਅਤਨਾਮ ਅਤੇ ਤਾਇਵਾਨ ਨਾਲ ਜੁੜੇ ਸੰਗਠਨਾਂ ਨੇ ਮਿਲ ਕੇ ਕੀਤਾ ਸੀ। ਇਨ੍ਹਾਂ ਨੂੰ ਕੈਨੇਡਾ-ਹਾਂਗਕਾਂਗ ਲਿੰਕ ਅਤੇ ਬੰਗਲਾਦੇਸ਼ ਮਾਈਨੋਰਿਟੀ ਰਾਈਟਸ ਅਲਾਇੰਸ ਦਾ ਸਮਰਥਨ ਵੀ ਮਿਲਿਆ।

Posted By: Sunil Thapa