ਕਮਲਜੀਤ ਬੁੱਟਰ, ਕੈਲਗਰੀ : ਵਿਅਕਤੀ ਦੇ ਨਿੱਜੀ ਤੇ ਪ੍ਰੋਫੈਸ਼ਨਲ ਅਕਸ ਨੂੰ ਬਰਬਾਦ ਕਰਨ ਦੀ ਧਮਕੀ ਦੇਣ ਅਤੇ ਉਸ ਨਾਲ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕੈਲਗਰੀ ਪੁਲਿਸ ਦੇ ਇਕ ਪੁਲਿਸ ਅਧਿਕਾਰੀ ਖ਼ਿਲਾਫ਼ ਚਾਰਜ ਲਗਾਏ ਜਾਣ ਦੀ ਖ਼ਬਰ ਹੈ।

ਪੀੜਤ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ ਅਤੇ ਪੁਲਿਸ ਕਾਂਸਟੇਬਲ ਜੈਕਲੀਨ ਮੈਕਨੀਲ ਨੇ ਅਪ੍ਰੈਲ 2018 ਤੋਂ ਨਵੰਬਰ, 2018 ਦਰਮਿਆਨ ਇਸ ਵਿਅਕਤੀ ਨਾਲ ਸੰਪਰਕ ਕੀਤਾ ਸੀ।ਇਸ ਬਾਰੇ ਹੋਰ ਕੋਈ ਜਾਣਕਾਰੀ ਰਿਲੀਜ਼ ਨਹੀਂ ਕੀਤੀ ਗਈ ਹੈ।ਇਹ ਪੁਲਿਸ ਅਧਿਕਾਰੀ ਪਿਛਲੇ 14 ਸਾਲਾਂ ਤੋਂ ਕੈਲਗਰੀ ਪੁਲਿਸ ਨਾਲ ਹੈ ਅਤੇ ਅੱਜਕੱਲ੍ਹ ਕਿਸੇ ਹੋਰ ਕਾਰਨਾਂ ਕਾਰਨ ਪੁਲਿਸ ਦੀ ਡਿਊਟੀ ਤੋਂ ਫਾਰਗ ਹੈ।ਇਸ ਸਬੰਧੀ ਮਾਮਲਾ ਅਦਾਲਤ ਹੇਠ ਹੋਣ ਕਰਕੇ ਹੋਰ ਜਾਣਕਾਰੀ ਜਾਰੀ ਕਰਨ ਤੋਂ ਨਾਂਹ ਕੀਤੀ ਗਈ ਹੈ।