ਮਾਂਟ੍ਰੀਅਲ (ਏਐੱਨਆਈ) : ਕੈਨੇਡਾ ਦੇ ਮਾਂਟ੍ਰੀਅਲ ਸ਼ਹਿਰ ਵਿਚ ਇਕ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ। ਐਤਵਾਰ ਨੂੰ ਸੀਟੀਵੀ ਅਨੁਸਾਰ ਕੈਨੇਡਾ ਦੇ ਮਾਂਟ੍ਰੀਅਲ ਵਿਚ ਸ਼ਨਿਚਰਵਾਰ ਸ਼ਾਮ ਨੂੰ ਇਕ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਇਕ ਹੋਰ ਜ਼ਖ਼ਮੀ ਹੋ ਗਿਆ।

ਮਿਲੀ ਜਾਣਕਾਰੀ ਅਨੁਸਾਰ ਜਹਾਜ਼ ਸੇਸਨਾ 172 ਇਕ ਬੈਨਰ ਖਿੱਚ ਰਿਹਾ ਸੀ ਜਿਸ ਵਿਚ ਲਿਖਿਆ ਸੀ, ‘Will you marry me?’ ਉਡਾਣ ਭਰਨ ਦੇ ਕਰੀਬ ਅੱਧੇ ਘੰਟੇ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਵਿਚ ਸਿਰਫ ਦੋ ਲੋਕ ਸਵਾਰ ਸਨ। ਦੁਰਘਟਨਾ ਦੇ ਕਾਰਨਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਮਾਂਟ੍ਰੀਅਲ ਪੁਲਿਸ ਨੇ ਕਿਹਾ ਕਿ ਸ਼ਾਮ ਕਰੀਬ ਛੇ ਵਜੇ ਸ਼ਹਿਰ ਦੇ ਇਲੇ ਸੈਂਟੇ-ਹੇਲੇਨ ਇਲਾਕੇ ਵਿਚ ਦੁਰਘਟਨਾਗ੍ਰਸਤ ਜਹਾਜ਼ ਦੀ ਰਿਪੋਰਟ ਮਿਲਣ ਤੋਂ ਬਾਅਦ ਐਮਰਜੈਂਸੀ ਮੁਲਾਜ਼ਮਾਂ ਨੂੰ ਬੁਲਾਇਆ ਗਿਆ ਸੀ। ਕੈਨੇਡਾ ਦੇ ਆਵਾਜਾਈ ਸੁਰੱਖਿਆ ਬੋਰਡ ਨੇ ਦੁਰਘਟਨਾ ਦੇ ਹਾਲਾਤਾਂ ’ਤੇ ਬਿਓਰਾ ਇਕੱਠਾ ਕਰਨ ਲਈ ਸ਼ਨਿਚਰਵਾਰ ਰਾਤ ਤਕ ਦੋ ਜਾਂਚਕਰਤਾਵਾਂ ਨੂੰ ਘਟਨਾ ਵਾਲੀ ਥਾਂ ’ਤੇ ਭੇਜਿਆ ਸੀ। ਪੁਲਿਸ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਪੀੜਤ ਜਹਾਜ਼ ਵਿਚ ਇਕੱਲੇ ਸਵਾਰ ਸਨ।

Posted By: Jatinder Singh