ਪੱਤਰ ਪ੍ਰੇਰਕ, ਟੋਰਾਂਟੋ: ਬੀਤੇ ਦਿਨ ਸਟ੍ਰੀਟ ਬੁਆਏਜ਼ ਕੈਲੇਡਨ (ਕੈਨੇਡਾ) ਨੇ ਪਾਰਟੀ ਦੇ ਸੀਨੀਅਰ ਆਗੂ ਰੁਪਿੰਦਰ ਉੱਪਲ (ਮਾਸਟਰ ਜੀ) ਦੇ ਵਿਹੜੇ ਵਿੱਚ ਆਮ ਆਦਮੀ ਪਾਰਟੀ ਜਲੰਧਰ ਦੀ ਚੋਣ ਵਿੱਚ ਜਿੱਤ ਦਾ ਜਸ਼ਨ ਮਨਾਇਆ। ਵਲੰਟੀਅਰਾਂ ਨੇ ਇੱਕ ਦੂਜੇ ਨਾਲ ਮਠਿਆਈਆਂ ਵੰਡੀਆਂ ਅਤੇ ਮਾਸਟਰ ਜੀ ਦਾ ਮੂੰਹ ਮਿੱਠਾ ਕਰਵਾਇਆ।

ਮਾਸਟਰ ਜੀ ਨੇ ਕਿਹਾ ਕਿ ਇਹ 'ਆਪ' ਪੰਜਾਬ ਦੀ ਸ਼ਾਨਦਾਰ ਜਿੱਤ ਹੈ ਅਤੇ ਪਾਰਟੀ ਨੂੰ ਹੇਰ ਚੰਗਾ ਹੁਲਾਰਾ ਮਿਲੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਾਰਟੀ ਨੇ ਵਿਰੋਧੀ ਪਾਰਟੀਆਂ ਵਾਂਗ ਨਾਂਹ-ਪੱਖੀ ਮੁਹਿੰਮ ਦੀ ਬਜਾਏ ਸਕਾਰਾਤਮਕ ਮੁਹਿੰਮ ਚਲਾ ਕੇ ਚੰਗਾ ਕੰਮ ਕੀਤਾ ਹੈ। ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੇ ਕੰਮਾਂ ਅਤੇ ਤਰੱਕੀ ਤੋਂ ਸੱਚਮੁੱਚ ਖੁਸ਼ ਅਤੇ ਸੰਤੁਸ਼ਟ ਹਨ। ਇਸ ਤੋਂ ਇਲਾਵਾ, ਮਾਸਟਰ ਜੀ ਨੇ ਹਰੇਕ ਪਾਰਟੀ ਦੇ ਆਗੂਆਂ, ਵਰਕਰਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ। ਮਾਸਟਰਜੀ ਤੋਂ ਇਲਾਵਾ ਰਾਜਾ ਗਿੱਲ, ਨਿੱਕੂ, ਭਿੰਦਰ, ਗੈਰੀ ਥਿੰਦ, ਹਰਨੇਕ ਆਦਿ ਹਾਜ਼ਰ ਸਨ।

Posted By: Shubham Kumar