ਜੇਐਨਐਨ, ਟੋਰਾਂਟੋ : ਕੈਨੇਡਾ ਦੀ ਵੱਡੀ ਹਵਾਈ ਕੰਪਨੀ ਏਅਰ ਕੈਨੇਡਾ ਨੇ ਵੈਨਕੂਵਰ ਅਤੇ ਦਿੱਲੀ ਵਿਚਕਾਰ 2 ਜੂਨ ਤੋਂ ਸਤੰਬਰ 2022 ਦੇ ਸ਼ੁਰੂ ਤੱਕ ਆਪਣੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ । ਇਸਦਾ ਮੁੱਖ ਕਾਰਨ ਰੂਸ - ਯੂਕਰੇਨ ਯੁੱਧ ਦੱਸਿਆ ਜਾ ਰਿਹਾ । ਕੰਪਨੀ ਦਾ ਕਹਿਣਾ ਹੈ ਕਿ ਰੂਸ ਤੇ ਯੁਕਰੇਨ ਵਿਚ ਚਲ ਰਹੇ ਯੁੱਧ ਕਾਰਨ ਇਸਨੁੰ ਹੋਰ ਰੂਟਾਂ ਰਾਹੀਂ ਦਿੱਲੀ ਪਹੁੰਚਣਾ ਪੈਂਦਾ ਹੈ। ਗਰਮੀ ਦੇ ਮੌਸਮ ਵਿਚ ਇਹਨਾਂ ਰੂਟਾਂ ਰਾਹੀਂ ਯਾਤਰਾ ਹੋਰ ਮੁਸ਼ਕਿਲ ਹੋ ਜਾਂਦੀ ਹੈ, ਇਸ ਲਈ 6 ਸਤੰਬਰ ਤੱਕ ਦਿੱਲੀ ਦੀਆਂ ਫਲਾਈਟ ਬੰਦ ਕੀਤੀਆਂ ਗਈਆਂ ਹਨ। ਜਿਹੜੇ ਮੁਸਾਫ਼ਰਾਂ ਨੇ ਇਸ ਅਰਸੇ ਦੌਰਾਨ ਏਅਰ ਕੈਨੇਡਾ ਦੀਆਂ ਟਿਕਟਾਂ ਬੁੱਕ ਕੀਤੀਆਂ ਹਨ, ਉਹਨਾਂ ਦੇ ਬਦਲਵੀਂਆਂ ਏਅਰਲਾਈਨਜ਼ ਰਾਹੀਂ ਸਫਰ ਦਾ ਪ੍ਰਬੰਧ ਏਅਰ ਕੈਨੇਡਾ ਵੱਲੋਂ ਕੀਤਾ ਜਾ ਰਿਹਾ ਹੈ।

ਕੰਪਨੀ ਦਾ ਕਹਿਣਾ ਹੈ ਕਿ ਇਸ ਦੀਆਂ ਦਿੱਲੀ ਦੀਆਂ ਫਲਾਈਟ ਦੀ ਬੰਦੀ ਵੇਲੇ ਕੈਨੇਡਾ ਤੋਂ ਹਰ ਹਫ਼ਤੇ 11 ਫੈਲਾਈਆਂ ਭਾਰਤ ਤੱਕ ਆਉਣ ਜਾਣ ਦਾ ਸਿਲਸਿਲਾ ਜਾਰੀ ਰਹੇਗਾ। ਇਕ ਫਲਾਈਟ ਰੋਜ਼ਾਨਾ ਟੋਰਾਂਟੋ ਤੋਂ ਚਲਦੀ ਹੈ ਜਦੋਂ ਕਿ ਦੂਜੀ ਹਫ਼ਤੇ ਵਿਚ ਚਾਰ ਦਿਨ ਮੋਂਟਰੀਅਲ ਤੋਂ ਚਲਦੀ ਹੈ। ਇਹ ਵੱਖਰੇ ਰੂਟ ਰਾਹੀਂ ਚੱਲਣ ਵਾਲੀਆਂ ਫਲਾਈਟਾਂ ਹਨ।

Posted By: Tejinder Thind