ਓਟਾਵਾ (ਏਐੱਨਆਈ) : ਪਾਕਿਸਤਾਨ ਨੇ ਇਕ ਵਾਰ ਫਿਰ ਖ਼ਾਲਿਸਤਾਨ ਅੰਦੋਲਨ ਨੂੰ ਹਵਾ ਦੇਣੀ ਸ਼ੁਰੂ ਕਰ ਦਿੱਤੀ ਹੈ। ਇਹ ਪਾਕਿਸਤਾਨ ਦਾ ਹੀ ਭੂ-ਰਾਜਨੀਤਕ ਪ੍ਰਾਜੈਕਟ ਹੈ। ਖ਼ਾਲਿਸਤਾਨੀ ਅੱਤਵਾਦੀ ਭਾਰਤ ਅਤੇ ਕੈਨੇਡਾ, ਦੋਵਾਂ ਦੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਬਣ ਗਏ ਹਨ। ਐੱਮਐੱਲ ਇੰਸਟੀਚਿਊਟ ਨੇ ਕੈਨੇਡਾ ਦੇ ਇਕ ਥਿੰਕ ਟੈਂਕ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿਚ ਇਹ ਪਰਦਾਫਾਸ਼ ਕੀਤਾ ਹੈ।

ਸੀਨੀਅਰ ਪੱਤਰਕਾਰ ਟੈਰੀ ਮਿਲੇਵਕਸੀ ਨੇ 'ਖ਼ਾਲਿਸਤਾਨ : ਏ ਪ੍ਰਰਾਜੈਕਟ ਆਫ ਪਾਕਿਸਤਾਨ' ਸਿਰਲੇਖ ਨਾਲ ਆਪਣੀ ਰਿਪੋਰਟ ਵਿਚ ਖ਼ਾਲਿਸਤਾਨ ਅੰਦੋਲਨ ਦੀ ਜਾਂਚ ਕੀਤੀ ਹੈ। ਇਹ ਰਿਪੋਰਟ ਦੱਸਦੀ ਹੈ ਕਿ ਖ਼ਾਲਿਸਤਾਨ ਅੰਦੋਲਨ ਦਾ ਬੀਜ ਪਾਕਿਸਤਾਨ ਨੇ ਹੀ ਬੀਜਿਆ ਸੀ ਅਤੇ ਉਹ ਅੱਜ ਤਕ ਇਸ ਨੂੰ ਖਾਦ-ਪਾਣੀ ਦੇ ਰਿਹਾ ਹੈ। ਇਹ ਵੱਖਵਾਦੀ ਉਸੇ ਦੇ ਰਹਿਮੋਕਰਮ 'ਤੇ ਜ਼ਿੰਦਾ ਹਨ। ਭਾਰਤ ਤੋਂ ਲਗਾਤਾਰ ਆ ਰਹੀਆਂ ਖ਼ਬਰਾਂ ਦੱਸਦੀਆਂ ਹਨ ਕਿ ਪਾਕਿਸਤਾਨ ਸਪਾਂਸਰਡ ਅੱਤਵਾਦ ਕਿਸ ਤਰ੍ਹਾਂ ਦਾ ਖ਼ਤਰਾ ਪੈਦਾ ਕਰ ਰਿਹਾ ਹੈ।

ਮਿਲੇਵਕਸੀ ਨੇ ਰਿਪੋਰਟ ਵਿਚ ਕਿਹਾ ਹੈ ਕਿ ਖ਼ਾਲਿਸਤਾਨੀ ਅੱਤਵਾਦੀਆਂ ਨੇ 35 ਸਾਲ ਪਹਿਲੇ ਏਅਰ ਇੰਡੀਆ ਦੇ ਜਹਾਜ਼ ਵਿਚ ਬੰਬ ਧਮਾਕਾ ਕੀਤਾ ਸੀ ਜੋਕਿ 9/11 ਦੇ ਅੱਤਵਾਦੀ ਹਮਲੇ ਤੋਂ ਪਹਿਲੇ ਦੁਨੀਆ ਦੇ ਹਵਾਈ ਯਾਤਰਾ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਹਮਲਾ ਸੀ। ਹੈਰਾਨੀ ਦੀ ਗੱਲ ਹੈ ਕਿ ਇਸ ਘਟਨਾ ਦੇ ਏਨੇ ਸਾਲ ਬਾਅਦ ਕੈਨੇਡਾ ਅਤੇ ਭਾਰਤ ਵਿਚ ਹਿੰਸਕ ਅੱਤਵਾਦੀਆਂ ਦੀ ਨਵੀਂ ਪੀੜ੍ਹੀ ਸਾਹਮਣੇ ਆ ਰਹੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਇਨ੍ਹਾਂ ਵੱਖਵਾਦੀਆਂ ਨੂੰ ਲਗਾਤਾਰ ਸਮਰਥਨ ਦੇ ਰਿਹਾ ਹੈ। ਸੱਚਾਈ ਇਹੀ ਹੈ ਕਿ ਸਿੱਖਾਂ ਦੇ ਗ੍ਹਿ ਰਾਜ ਪੰਜਾਬ ਵਿਚ ਖ਼ਾਲਿਸਤਾਨ ਅੰਦੋਲਨ ਦਾ ਕਿਤੇ ਨਾਮੋਨਿਸ਼ਾਨ ਤਕ ਨਹੀਂ ਹੈ। ਕਿਉਂਕਿ ਪੰਜਾਬ ਵਿਚ ਖ਼ਾਲਿਸਤਾਨ ਦੇ ਕੁਝ ਹੀ ਸਮਰਥਕ ਬਾਕੀ ਬਚੇ ਹਨ ਇਸ ਲਈ ਕੈਨੇਡਾ ਵਿਚ ਖ਼ਾਲਿਸਤਾਨ ਦੇ ਸਮਰਥਕਾਂ ਨੂੰ ਪਾਕਿਸਤਾਨ ਦੀ ਮਦਦ ਵੱਧ ਗਈ ਹੈ। ਇਨ੍ਹਾਂ ਵਿੱਚੋਂ ਕਈ ਲੋਕ ਅੱਤਵਾਦ ਨਾਲ ਵੀ ਜੁੜੇ ਹਨ। ਕੈਨੇਡਾ ਦੇ ਲੋਕਾਂ ਲਈ ਪਾਕਿਸਤਾਨ ਦਾ ਇਹ ਕਦਮ ਇਕ ਵੱਡਾ ਰਾਸ਼ਟਰੀ ਖ਼ਤਰਾ ਬਣ ਗਿਆ ਹੈ।

ਮਿਲੇਵਕਸੀ ਮੁਤਾਬਕ ਖ਼ਾਲਿਸਤਾਨੀ ਅੱਤਵਾਦੀ ਨਵੰਬਰ 2020 ਵਿਚ ਸੁਤੰਤਰ ਖ਼ਾਲਿਸਤਾਨ ਲਈ ਰਾਇਸ਼ੁਮਾਰੀ ਕਰਵਾਉਣਾ ਚਾਹੁੰਦੇ ਹਨ। ਇਸ ਨਾਲ ਦੁਨੀਆ ਭਰ ਦੇ ਸਿੱਖ ਭਾਈਚਾਰੇ ਵਿਚ ਸ਼ੰਕਾ ਪੈਦਾ ਹੋ ਗਿਆ ਹੈ। ਹਾਲਾਂਕਿ ਕੈਨੇਡਾ ਸਰਕਾਰ ਨੇ ਇਸ ਰਾਇਸ਼ੁਮਾਰੀ ਨੂੰ ਮਾਨਤਾ ਨਾ ਦੇਣ ਦੀ ਗੱਲ ਕਹੀ ਹੈ। ਰਿਪੋਰਟ ਵਿਚ ਚਿਤਾਵਨੀ ਦਿੱਤੀ ਗਈ ਹੈ ਕਿ ਰਾਇਸ਼ੁਮਾਰੀ ਨਾਲ ਅੱਤਵਾਦੀ ਵਿਚਾਰਧਾਰਾ ਨੂੰ ਸੰਜੀਵਨੀ ਮਿਲ ਸਕਦੀ ਹੈ। ਇਸ ਰਾਹੀਂ ਕੈਨੇਡਾ ਦੇ ਨੌਜਵਾਨਾਂ ਨੂੰ ਕੱਟੜਤਾ ਵੱਲ ਮੋੜਿਆ ਜਾ ਸਕਦਾ ਹੈ।

ਕੈਨੇਡਾ ਦੇ ਆਗੂ ਅਤੇ ਬੁੱਧੀਜੀਵੀ ਹੁਣ ਖ਼ੁਦ ਖ਼ਾਲਿਸਤਾਨ ਅੰਦੋਲਨ ਨੂੰ ਲੈ ਕੇ ਚਿੰਤਾ ਪ੍ਰਗਟ ਕਰ ਰਹੇ ਹਨ। ਸਾਬਕਾ ਕੈਬਨਿਟ ਮੰਤਰੀ ਉਜਵਲ ਦੁਸਾਂਝ ਅਤੇ ਵਿਦੇਸ਼ ਨੀਤੀ ਦੇ ਜਾਣਕਾਰ ਸ਼ੁਭਾਲਿਆ ਮਜੂਮਦਾਰ ਦਾ ਕਹਿਣਾ ਹੈ ਕਿ ਇਸ ਰਿਪੋਰਟ ਤੋਂ ਇਹ ਪਤਾ ਲੱਗਦਾ ਹੈ ਕਿ ਦੁਨੀਆ ਦੇ ਦੋ ਮਹੱਤਵਪੂਰਣ ਲੋਕਤੰਤਿ੍ਕ ਦੇਸ਼ਾਂ ਵਿਚ ਪਾਕਿਸਤਾਨ ਸਪਾਂਸਰਡ ਅੱਤਵਾਦ ਕਿਸ ਤਰ੍ਹਾਂ ਫੈਲ ਰਿਹਾ ਹੈ। ਚੰਗੀ ਗੱਲ ਇਹ ਹੈ ਕਿ ਪਿਛਲੇ ਦਿਨੀਂ ਪਹਿਲੀ ਵਾਰ ਸੁਤੰਤਰ ਖ਼ਾਲਿਸਤਾਨ ਦੀ ਮੰਗ ਨੂੰ ਕੈਨੇਡਾ ਵਿਚ ਰਾਸ਼ਟਰੀ ਸੁਰੱਖਿਆ ਲਈ ਪੰਜ ਖ਼ਤਰਿਆਂ ਵਿੱਚੋਂ ਇਕ ਮੰਨਿਆ ਗਿਆ ਸੀ।