ਸਰੀ : ਬੀਤੀ ਰਾਤ ਵੈਨਕੂਵਰ ਸ਼ਹਿਰ ਵਿਚ ਇੱਕ ਨੌਜਵਾਨ ਦੇ ਕਤਲ ਹੋਣ ਦੀ ਖ਼ਬਰ ਮਿਲੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਰਾਤ 9.45 ਵਜੇ ਮੇਨ ਸਟਰੀਟ ਅਤੇ ਈਸਟ 35 ਐਵੇਨਿਊ 'ਤੇ ਇਕ ਅਪਾਰਟਮੈਂਟ ਵਿਚ ਗੋਲ਼ੀਆਂ ਚੱਲਣ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚਦਿਆਂ ਉਨ੍ਹਾਂ ਨੂੰ ਇਕ 30-35 ਸਾਲਾਂ ਦੇ ਨੌਜਵਾਨ ਦੀ ਲਾਸ਼ ਮਿਲੀ ਅਤੇ ਥੋੜ੍ਹੀ ਦੂਰੀ ਤੋਂ ਹੀ ਇਸ ਸਬੰਧ ਵਿਚ ਇਕ 30 ਸਾਲਾਂ ਜੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਮਿ੍ਤਕ ਅਤੇ ਹਿਰਾਸਤ ਵਿਚ ਲਏ ਗਏ ਵਿਅਕਤੀ ਦੀ ਪਛਾਣ ਪੁਲਿਸ ਵੱਲੋਂ ਅਜੇ ਤਕ ਜਨਤਕ ਨਹੀਂ ਕੀਤੀ ਗਈ। ਵੈਨਕੂਵਰ ਵਿਚ ਵਾਪਰੀ ਇਹ 2019 ਦੀ ਅਜਿਹੀ ਪੰਜਵੀਂ ਘਟਨਾ ਹੈ।

ਪੁਲਿਸ ਅਨੁਸਾਰ ਅੱਜ ਸਵੇਰੇ ਇਕ ਹੋਰ 78 ਸਾਲਾ ਬਜ਼ੁਰਗ ਦੀ ਲਾਸ਼ ਓਂਟਾਰੀਓ ਸਟਰੀਟ ਤੋਂ ਭੇਤ ਭਰੀ ਹਾਲਤ ਵਿਚ ਮਿਲੀ ਹੈ ਜਿਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।