ਕੈਲਗਰੀ : ਕੈਲਗਰੀ ਦੇ ਨਾਲ ਲੱਗਦੇ ਕਸਬੇ ਲੈੱਥਬਰਿਜ ਨਾਲ ਸਬੰਧਤ ਇਕ ਵਿਅਕਤੀ ਦੀ ਮਾਊਂਟ ਹੇਗ ਨਾਮ ਦੀ ਪਹਾੜੀ ਤੋਂ ਡਿੱਗਣ ਕਰਕੇ ਮੌਤ ਹੋ ਗਈ। ਕੈਸਲ ਮਾਊਨਟੇਨ ਸਕੀ ਰਿਜ਼ਾਰਟ ਨੇੜੇ ਇਹ ਘਟਨਾ ਵਾਪਰੀ। ਆਰਸੀਐੱਮਪੀ ਦਾ ਕਹਿਣਾ ਹੈ ਕਿ ਇਕ ਪੱਥਰ ਖਿਸਕ ਕੇ ਇਸ ਵਿਅਕਤੀ ਵਿਚ ਵੱਜਾ ਤੇ ਉਹ ਪਹਾੜੀ ਤੋਂ ਹੇਠਾਂ ਵੱਲ ਰੁੜ੍ਹ ਗਿਆ। ਪਿੰਚਰ ਕ੍ਰੀਕ ਤੋਂ ਐਮਰਜੈਂਸੀ ਵਰਕਰਾਂ, ਪ੍ਰਰੋਵਿਨਸ਼ੀਅਲ ਪਾਰਕ ਦੇ ਰਾਹਤ ਅਤੇ ਬਚਾਅ ਕਰਮਚਾਰੀ ਮੌਕੇ ਵੱਲ ਰਵਾਨਾ ਕੀਤੇ ਗਏ। 22 ਸਾਲਾ ਇਕ ਵਿਅਕਤੀ ਨੂੰ ਹੈਲੀਕਾਪਟਰ ਰਾਹੀਂ ਲੱਭਿਆ ਗਿਆ ਪਰ ਉਸ ਵੇਲੇ ਤਕ ਉਸ ਦੀ ਮੌਤ ਹੋ ਗਈ ਸੀ। ਉਸ ਦੀ ਭਾਲ ਕਰਨ ਵਿਚ ਕਈ ਘੰਟਿਆਂ ਦਾ ਸਮਾਂ ਲੱਗਾ। ਮਿ੍ਤਕ ਦੇ ਪਰਿਵਾਰ ਵਾਲੇ ਵੀ ਮੌਕੇ 'ਤੇ ਹੀ ਹਾਜ਼ਰ ਸਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।