ਐੱਚਆਈਵੀ ਨੂੰ ਕੰਟਰੋਲ ਕਰਨ ਲਈ ਸ਼ੋਧਕਰਤਾ ਲਗਾਤਾਰ ਯਤਨ ਕਰ ਰਹੇ ਹਨ। ਇਸ ਯਤਨ 'ਚ ਉਹ ਅਜਿਹੇ ਨਵੇਂ ਸੁਰਾਗ ਦਾ ਪਤਾ ਲਗਾਉਣ ਲਈ ਇਮਿਊਨ ਸਿਸਟਮ ਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਹਿਊਮਨਇਮਿਊਨੋ ਡੈਫੀਸ਼ਿਏਂਸੀ ਵਾਇਰਸ (ਐੱਚਆਈਵੀ) ਖ਼ਿਲਾਫ਼ ਨਵੀਂ ਵੈਕਸੀਨ ਵਿਕਸਿਤ ਕੀਤੀ ਜਾ ਸਕੇ। ਕੈਨੇਡਾ ਦੀ ਸਾਈਮਨ ਫ੍ਰੇਜ਼ਰ ਯੂਨੀਵਰਸਿਟੀ ਤੇ ਦੱਖਣੀ ਅਫ਼ਰੀਕਾ ਦੀ ਕਵਾਜੁਲੂਨਟਾਲ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਮੁਤਾਬਕ, ਇਸ ਸ਼ੋਧ 'ਚ ਐਂਟੀਵਾਇਰਲ ਟੀ ਸੈੱਲਜ਼ ਵੱਖੋ ਵੱਖ ਐੱਚਆਈਆਈ ਸੀਕੁਐਂਸ ਨੂੰ ਕਿਸ ਤਰ੍ਹਾਂ ਪ੍ਤੀਕਿਰਿਆ ਦਿੰਦੇ ਹਨ ਤੇ ਸੰਕ੍ਰਮਣ ਦੇ ਕੰਟਰੋਲ ਵਿਚਕਾਰ ਜੁੜਾਅ ਦੀ ਪਛਾਣ ਕੀਤੀ ਗਈ ਹੈ। ਐੱਚਆਈਵੀ ਪ੍ਰੀ-ਪ੍ਰੀਖਿਆ ਪ੍ਣਾਲੀ ਦੀ ਵਰਤੋਂ ਨਾਲ ਐਂਟੀਵਾਇਰਲ ਟੀ ਸੈੱਲਜ਼ ਤੋਂ ਬਚਣ ਲਈ ਸੀਕੁਐਂਸ 'ਚ ਬਦਲਾਅ ਕਰ ਲੈਂਦਾ ਹੈ। ਸਾਈਮਨ ਫ੍ਰੇਜ਼ਰ ਪ੍ਰੋਫੈਸਰ ਮਾਰਕ ਬ੍ਰੋਕਮੈਨ ਨੇ ਕਿਹਾ, 'ਪ੍ਭਾਵੀ ਐੱਚਆਈਵੀ ਵੈਕਸੀਨ ਵਿਕਸਿਤ ਕਰਨ ਲਈ ਸਾਨੂੰ ਅਜਿਹੀ ਪ੍ਰੀ ਰੱਖਿਆ ਪ੍ਰਕਿਰਿਆ ਦੀ ਲੋੜ ਹੈ ਜਿਸ ਨਾਲ ਇਹ ਵਾਇਰਸ ਆਸਾਨੀ ਨਾਲ ਬਚ ਨਾ ਸਕੇ।'

Posted By: Seema Anand