ਕੈਨੇਡਾ ਦੇ ਇਸ ਸਿੱਖ ਮੰਤਰੀ ਨੇ ਕੈਬਨਿਟ ਛੱਡਣ ਦਾ ਕੀਤਾ ਫ਼ੈਸਲਾ, ਟਰੂਡੋ ਕਰ ਰਹੇ ਨੇ ਰੱਦੋਬਦਲ
Publish Date:Tue, 12 Jan 2021 10:53 AM (IST)
v>
ਓਟਾਵਾ : ਕੈਨੇਡਾ ਦੇ ਪੰਜਾਬੀ ਮੂਲ ਦੇ ਸਿੱਖ ਮੰਤਰੀ ਨਵਦੀਪ ਬੈਂਸ ਨੇ ਟਰੂਡੋ ਕੈਬਨਿਟ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਗਲੀ ਚੋਣ ਵੀ ਨਹੀਂ ਲੜਨਗੇ। ਪ੍ਰਧਾਨ ਮੰਤਰੀ ਟਰੂਡੋ ਵੱਲੋਂ ਆਪਣੀ ਕੈਬਨਿਟ 'ਚ ਰੱਦੋ-ਬਦਲ ਕੀਤੀ ਜਾ ਰਹੀ ਹੈ। CNN ਦੀ ਰਿਪੋਰਟ ਅਨੁਸਾਰ ਟਰੂਡੋ ਕੋਵਿਡ-19 ਕਾਰਨ ਮੰਗਲਵਾਰ ਦੁਪਹਿਰੋਂ ਬਾਅਦ ਵਰਚੂਅਲ ਕੈਬਨਿਟ ਮੀਟਿੰਗ ਦੌਰਾਨ ਫੇਰ-ਬਦਲ ਕਰਨਗੇ।
ਸੂਤਰਾਂ ਅਨੁਸਾਰ ਵਿਦੇਸ਼ ਮੰਤਰੀ ਫਿਲੀਪ ਬੈਂਸ ਨੂੰ ਰਿਪਲੇਸ ਕਰਨਗੇ ਤੇ ਟਰਾਂਸਪੋਰਟ ਮੰਤਰੀ ਮਾਰਕ ਗ੍ਰੈਨਿਊ ਨੂੰ ਵਿਦੇਸ਼ ਮੰਤਰੀ ਬਣਾਇਆ ਜਾਵੇਗਾ। ਓਮਰ ਅਲਗਾਬਰਾ ਨੂੰ ਤਰੱਕੀ ਦੇ ਕੇ ਟਰਾਂਸਪੋਰਟ ਮੰਤਰੀ ਦਾ ਅਹੁਦਾ ਨਵਾਜਿਆ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਟਰੂਡੋ ਨੇ ਇਸ ਤੋਂ ਪਹਿਲਾਂ ਅਗਸਤ ਮਹੀਨੇ ਸਾਬਕਾ ਫਾਇਨਾਂਸ ਮਿਨਿਸਟਰ ਬਿਲ ਮੋਰੇਨਿਊ ਦੀ ਵਿਦਾਇਗੀ ਤੋਂ ਬਾਅਦ ਕੈਬਨਿਟ 'ਚ ਫੇਰ-ਬਦਲ ਕੀਤੀ ਸੀ।
Posted By: Seema Anand