ਨਵੀਂ ਦਿੱਲੀ, ਆਈਏਐੱਨਐੱਸ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਦੀ ਤਿੰਨ ਮੈਂਬਰੀ ਟੀਮ ਖਾਲਿਸਤਾਨ ਪੱਖੀ ਸਮੂਹਾਂ ਦੀ ਫੰਡਿੰਗ ਦਾ ਪਤਾ ਲਗਾਉਣ ਲਈ ਕੈਨੇਡਾ ਪਹੁੰਚ ਗਈ ਹੈ। ਇਹ ਟੀਮ ਸਿੱਖ ਫਾਰ ਜਸਟਿਸ (SFJ) ਤੇ ਹੋਰ ਖਾਲਿਸਤਾਨ ਪੱਖੀ ਸਮੂਹਾਂ ਦੀ ਜਾਂਚ ਕਰੇਗੀ। ਸੂਤਰਾਂ ਅਨੁਸਾਰ ਇਕ ਇੰਸਪੈਕਟਰ ਜਨਰਲ ਪੱਧਰ ਦੇ ਅਧਿਕਾਰੀ ਦੀ ਅਗਵਾਈ ਵਾਲੀ ਟੀਮ ਖਾਲਿਸਤਾਨ ਦੀ ਹਮਾਇਤ ਲਈ ਪਾਬੰਦੀਸ਼ੁਦਾ ਜਥੇਬੰਦੀਆਂ ਜਿਵੇਂ SFJ ਤੇ ਹੋਰ ਅੱਤਵਾਦੀ ਸੰਗਠਨਾਂ ਦੁਆਰਾ ਭਾਰਤ ਤੋਂ ਬਾਹਰੋਂ ਫੰਡਿੰਗ ਦਾ ਪਤਾ ਲਗਾਏਗੀ।

ਜਾਂਚ ਟੀਮ ਇਨ੍ਹਾਂ ਭਾਰਤ ਵਿਰੋਧੀ ਸੰਗਠਨਾਂ- SFJ ਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ, ਬੱਬਰ ਖਾਲਸਾ ਇੰਟਰਨੈਸ਼ਨਲ, ਖਾਲਿਸਤਾਨ ਟਾਈਗਰ ਫੋਰਸ ਵਰਗੇ ਹੋਰ ਖਾਲਿਸਤਾਨ ਪੱਖੀ ਸਮੂਹਾਂ ਦੇ ਫੰਡਿੰਗ ਲਿੰਕਾਂ ਦੀ ਜਾਂਚ ਕਰੇਗੀ, ਜੋ ਕਿ ਹਾਲ ਹੀ ਦੇ ਸਮੇਂ ਵਿਚ ਸਰਗਰਮ ਹਨ। ਸਿੱਖਸ ਫਾਰ ਜਸਟਿਸ ਨੂੰ ਪਾਕਿਸਤਾਨ ਦੇ ਖੁਫੀਆ ਵਿੰਗ ਇੰਟਰ ਸਟੇਟ ਸਰਵਿਸਿਜ਼ (ਆਈਐਸਆਈ) ਦਾ ਸਮਰਥਨ ਪ੍ਰਾਪਤ ਹੈ, ਜੋ ਭਾਰਤ ਵਿਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। SFJ ਨੂੰ ਭਾਰਤ ਸਰਕਾਰ ਨੇ ਅੱਤਵਾਦ ਨਾਲ ਸਬੰਧਤ ਗਤੀਵਿਧੀਆਂ ਵਿਚ ਸ਼ਾਮਲ ਹੋਣ ਲਈ ਪਾਬੰਦੀ ਲਗਾਈ ਹੋਈ ਹੈ।

ਕੇਂਦਰੀ ਜਾਂਚ ਟੀਮ ਖਾਲਿਸਤਾਨੀ ਅੱਤਵਾਦੀ ਸੰਗਠਨਾਂ ਨੂੰ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ ਤੇ ਜਰਮਨੀ ਸਮੇਤ ਵੱਖ-ਵੱਖ ਦੇਸ਼ਾਂ ਦੇ ਫੰਡਾਂ ਦੇ ਸਰੋਤਾਂ ਦੀ ਵੀ ਜਾਂਚ ਕਰੇਗੀ। ਜਨਵਰੀ ਤੇ ਫਰਵਰੀ ਵਿਚ ਦਿੱਲੀ ਵਿਚ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦੌਰਾਨ, ਇਹ ਖਬਰ ਆਈ ਸੀ ਕਿ ਕੁਝ ਗੈਰ ਸਰਕਾਰੀ ਸੰਸਥਾਵਾਂ ਜਿਵੇਂ ਕਿ 'ਖਾਲਸਾ ਏਡ' ਤੇ ਹੋਰਾਂ ਨੂੰ ਇਹਨਾਂ ਸਿੱਖ ਸੰਗਠਨਾਂ ਦੁਆਰਾ ਫੰਡ ਦਿੱਤਾ ਜਾ ਰਿਹਾ ਹੈ।

ਭਾਰਤੀ ਅਧਿਕਾਰੀਆਂ ਨੇ ਵਿਦੇਸ਼ਾਂ ਵਿਚ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ 12 ਗੈਰ-ਨਿਵਾਸੀ ਭਾਰਤੀਆਂ (ਐੱਨਆਰਆਈਜ਼) ਅਤੇ ਓਵਰਸੀਜ਼ ਸਿਟੀਜ਼ਨਜ਼ ਆਫ਼ ਇੰਡੀਆ (ਓਸੀਆਈ) ਦੇ ਵੀਜ਼ੇ ਰੱਦ ਕਰ ਦਿੱਤੇ ਹਨ। ਅਮਰੀਕਾ ਸਥਿਤ SFJ ਨੇ 1 ਨਵੰਬਰ, 2021 ਨੂੰ ਲੰਡਨ ਵਿੱਚ ਜਨਮਤ ਸੰਗ੍ਰਹਿ ਕਰਵਾਉਣ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਲਾਸਗੋ 'ਚ ਜਲਵਾਯੂ ਪਰਿਵਰਤਨ 'ਤੇ ਆਲਮੀ ਸੰਮੇਲਨ 'ਚ ਹਿੱਸਾ ਲੈ ਰਹੇ ਸਨ।

Posted By: Rajnish Kaur