v> ਓਟਾਵਾ, ਏਪੀ : ਕੈਨੇਡਾ ਦੇ ਆਵਾਜਾਈ ਮੰਤਰੀ ਨੇ ਸ਼ੁੱਕਰਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਘੱਟੋ-ਘੱਟ 31 ਅਕਤੂਬਰ ਤਕ ਦੇਸ਼ ਦੇ ਪਾਣੀ 'ਚ ਵੱਡੇ ਕਰੂਜ਼ ਜਹਾਜ਼ਾਂ ਦੇ ਸੰਚਾਲਨ 'ਤੇ ਪਾਬੰਦੀ ਰਹੇਗੀ। ਆਵਾਜਾਈ ਮੰਤਰੀ ਗਰਨੇਊ ਨੇ ਕਿਹਾ ਕਿ ਇਹ ਹੁਕਮ ਕਰੂਜ਼ ਜਹਾਜ਼ਾਂ 'ਤੇ ਰਾਤ ਭਰ ਸੰਚਾਲਨ ਤੇ 100 ਤੋਂ ਜ਼ਿਆਦਾ ਯਾਤਰੀਆਂ ਤੇ ਚਾਲਕ ਦਲ ਨਾਲ ਲਾਗੂ ਹੁੰਦਾ ਹੈ। ਇਹ ਕਦਮ ਮਾਰਚ ਦੇ ਮੱਧ 'ਚ ਜਾਰੀ ਇਕ ਆਦੇਸ਼ ਦਾ ਵਿਸਤਾਰ ਹੈ ਜਿਸ ਵਿਚ ਜੁਲਾਈ ਤਕ ਕੈਨੇਡਾ ਦੇ ਪਾਣੀ ਦੇ 500 ਤੋਂ ਜ਼ਿਆਦਾ ਯਾਤਰੀਆਂ ਨਾਲ ਜਹਾਜ਼ਾਂ ਨੂੰ ਰੋਕ ਦਿੱਤਾ ਗਿਆ ਸੀ।

ਛੋਟੇ ਜਹਾਜ਼ਾਂ ਨੂੰ ਪਹਿਲੀ ਜੁਲਾਈ ਤੋਂ ਬਾਅਦ ਸੰਚਾਲਤ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ, ਪਰ ਸਿਰਫ਼ ਸੂਬਾਈ ਤੇ ਖੇਤਰੀ ਸਿਹਤ ਅਧਿਕਾਰੀਆਂ ਦੀ ਇਜਾਜ਼ਤ ਮਿਲਣ ਤੋਂ ਬਾਅਦ। ਹਾਲਾਂਕਿ, 12 ਤੋਂ ਜ਼ਿਆਦਾ ਯਾਤਰੀਆਂ ਵਾਲੇ ਜਹਾਜ਼ਾਂ ਨੂੰ ਘੱਟੋ-ਘੱਟ 31 ਅਕਤੂਬਰ ਤਕ ਆਰਕਟਿਕ 'ਚ ਜਾਣ ਤੋਂ ਰੋਕ ਦਿੱਤਾ ਜਾਵੇਗਾ, ਇਸ ਡਰੋਂ ਕਿ ਕੋਈ ਵਾਇਰਸ ਨੂੰ ਉੱਥੇ ਨਾ ਲੈ ਜਾਵੇ। ਕੈਨੇਡੀਅਨ ਤੇ ਆਵਾਜਾਈ ਮੁਲਾਜ਼ਮਾਂ ਨੂੰ ਸੁਰੱਖਿਅਤ ਰੱਖਣਾ ਸਾਡੀਆਂ ਤਰਜੀਹਾਂ 'ਚ ਸ਼ਾਮਲ ਹੈ।

Posted By: Seema Anand