ਚਮਕੌਰ ਸਿੰਘ ਮਾਛੀਕੇ - ਇੰਨੀ ਦਿਨੀਂ ਕੈਨੇਡਾ ਵਿੱਚ ਕਬੱਡੀ ਟੂਰਨਾਮੈਂਟਾਂ ਦੀ ਭਰਮਾਰ ਹੈ , ਹਰ ਹਫ਼ਤੇ ਵੱਖ ਵੱਖ ਕਬੱਡੀ ਕਲੱਬਾਂ ਵੱਲੋਂ ਟੂਰਨਾਮੈਂਟ ਉਲੀਕੇ ਜਾ ਰਹੇ ਹਨ । ਟੋਰੰਟੋ ਦੀ ਨਾਮਵਰ ਕਬੱਡੀ ਕਲੱਬ “ ਮੈਟਰੋ ਪੰਜਾਬੀ ਸਪੋਟਰਸ ਕਲੱਬ “ ਵੱਲੋਂ ਸੰਦੀਪ ਨੰਗਲ ਅੰਬੀਆਂ ਦੀ ਯਾਦ 'ਚ 29ਵਾਂ ਕਬੱਡੀ ਕੱਪ ਹਮੈਲਟਨ ਦੇ ਫ਼ਸਟ ਉਨਟਾਰੀੳ ਸੈਂਟਰ 'ਚ 13 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ । ਇਸ ਟੂਰਨਾਮੈਂਟ 'ਚ ਕੈਨੇਡਾ ਈਸਟ , ਕੈਨੇਡਾ ਵੈਸਟ , ਭਾਰਤ , ਇੰਗਲੈਂਡ , ਅਮਰੀਕਾ ਤੇ ਯੂਰਪ ਦੀਆਂ ਟੀਮਾਂ ਭਾਗ ਲੈਣਗੀਆਂ । ਪ੍ਰਬੰਧਕਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰੀ ਕਬੱਡੀ ਦੇ ਧਨੰਤਰ ਖਿਡਾਰੀ ਇਸ ਟੂਰਨਾਮੈਂਟ 'ਚ ਹਿੱਸਾ ਲੈਣਗੇ। ਜਿਸ ਵਿੱਚ ਇਨਾਮਾਂ ਦਾ ਵੇਰਵਾ $25000 , $21000 , $15000 , $10000 ਹੋਵੇਗਾ । ਇਸ ਟੂਰਨਾਮੈਂਟ ਚ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰਕ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਣਗੇ । ਟੂਰਨਾਮੈਂਟ ਸਵੇਰੇ 10 ਵਜੇ ਸ਼ੁਰੂ ਹੋ ਕੇ ਸ਼ਾਮੀਂ ਦੇਰ ਰਾਤ ਤਕ ਚੱਲੇਗਾ । ਇਸ ਟੂਰਨਾਮੈਂਟ ਦੀਆਂ ਟਿਕਟਾਂ $50 ਅਤੇ $100 ਹਨ ।ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਪ੍ਰਬੰਧਕਾਂ ਵੱਲੋਂ ਕਮਿਊਨਟੀ ਨੂੰ ਬੇਨਤੀ ਕਰਦਿਆਂ ਪਹੁੰਚਣ ਦੀ ਅਪੀਲ ਕੀਤੀ ਗਈ ਹੈ । ਟੂਰਨਾਮੈਂਟ ਸੰਬੰਧੀ ਹੋਰ ਜਾਣਕਾਰੀ ਲਈ 416-399-3000 ਤੇ ਸੰਪਰਕ ਕੀਤਾ ਜਾ ਸਕਦਾ ਹੈ ।

Posted By: Sandip Kaur