ਟੋਰੰਟੋ, ਪੀਟੀਆਈ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕੀ ਬਾਰਡਰ ਨੇੜੇ ਭਿਆਨਕ ਠੰਢ ’ਚ ਫਸ ਕੇ ਚਾਰ ਭਾਰਤੀਆਂ ਦੀ ਮੌਤ ਨੂੰ ਦਿਮਾਗ ਨੂੰ ਝੰਜੋੜ ਦੇਣ ਵਾਲੀ ਤਰਾਸਦੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਮਰੀਕਾ ਨਾਲ ਮਿਲ ਕੇ ਮਨੁੱਖੀ ਤਸਕਰੀ ਨੂੰ ਰੋਕਣ ਲਈ ਹਰ ਸੰਭਵਨ ਯਤਨ ਕਰ ਰਹੀ ਹੈ। ਉੱਥੇ, ਕੈਨੇਡਾ ’ਚ ਭਾਰਤੀ ਹਾਈ ਕਮਿਸ਼ਨ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਘਟਨਾ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਟਰੂਡੋ ਨੇ ਕਿਹਾ ਕਿ ਇਹ ਇਕਦਮ ਦਿਮਾਗ ਨੂੰ ਝੰਜੋੜ ਦੇਣ ਵਾਲੀ ਘਟਨਾ ਹੈ। ਮਨੁੱਖੀ ਤਸਕਰਾਂ ਦਾ ਸ਼ਿਕਾਰ ਬਣ ਕੇ ਇਕ ਪਰਿਵਾਰ ਨੂੰ ਇਸ ਤਰ੍ਹਾਂ ਮਰਦੇ ਹੋਏ ਵੇਖਣਾ ਬਹੁਤ ਦੁਖਦ ਹੈ। ਮਨੁੱਖੀ ਤਸਕਰਾਂ ਨੇ ਅਜਿਹੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜੋ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਦੀ ਇੱਛਾ ਰੱਖਦੇ ਸਨ। ਉਨ੍ਹਾਂ ਹਿਕਾ ਕਿ ਇਹੀ ਕਾਰਨ ਹੈ ਕਿਅਸੀਂ ਅਮਰੀਕੀ ਪ੍ਰਸ਼ਾਸਨ ਨਾਲ ਮਿਲ ਕੇ ਨਾਜਾਇਜ਼ ਤਰੀਕੇ ਨਾਲ ਬਾਰਡਰ ਪਾਰ ਕਰਨ ਨਾਲ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਹਨ। ਸਾਡੀ ਕੋਸ਼ਿਸ਼ ਅਮਰੀਕੀ ਬਾਰਡਰ ’ਤੇ ਮਨੁੱਖੀ ਤਸਕਰੀ ਨੂੰ ਰੋਕਣ ਦੀ ਹੈ।

ਅਸੀਂ ਜਾਣਦੇ ਹਾਂ ਕਿ ਲੋਕ ਆਪਣੀ ਜਾਨ ਜੋਖ਼ਮ ’ਚ ਪਾ ਕੇ ਸਰਹੱਦ ਪਾਰ ਕਰਦੇ ਹਨ। ਕੈਨੇਡਾ ਦੇ ਅਧਿਕਾਰੀਆਂ ਨੇ ਕਿਹਾ ਕਿ ਆਮ ਤੌਰ ’ਤੇ ਅਮਰੀਕਾ ਤੋਂ ਲੋਕ ਉਨ੍ਹਾਂ ਦੇ ਦੇਸ਼ ’ਚ ਆਉਂਦੇਹ ਨ। ਕੈਨੇਡਾ ਤੋਂ ਨਾਜਾਇਜ਼ ਤਰੀਕੇ ਨਾਲ ਅਮਰੀਕਾ ਜਾਣ ਦੀ ਘਟਨਾ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ। ਉਨ੍ਹਾਂ ਕਿਹਾ ਕਿ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਅਮਰੀਕਾ ਤੋਂ ਕੈਨੇਡਾ ਆਉਣ ਵਾਲਿਆਂ ਦੀ ਗਿਣਤੀ ਵਧ ਗਈ ਸੀ। ਅਮਰੀਕੀ ਬਾਰਡਰ ਨੇੜੇ ਕੈਨੇਡਾ ਦੇ ਖੇਤਰ ’ਚ ਭਿਆਨਕ ਠੰਢ ’ਚ ਫਸ ਕੇ ਚਾਰ ਭਾਰਤੀਆਂ ਦੀ ਬੁੱਧਵਾਰ ਨੂੰ ਮੌਤ ਹੋ ਗਈ ਸੀ। ਇਨ੍ਹਾਂ ’ਚ ਦੋ ਪੁਰਸ਼ ਅਤੇ ਇਕ ਔਰਤ, ਇਕ ਬੱਚਾ ਸ਼ਾਮਲ ਹੈ। ਹੁਣ ਤਕ ਦੀ ਜਾਣਕਾਰੀ ਅਨੁਸਾਰ, ਇਹ ਸਾਰੇ ਇਕ ਹੀ ਗੁਜਰਾਤੀ ਪਰਿਵਾਰ ਦੇ ਮੈਂਬਰ ਹਨ।

Posted By: Jagjit Singh