ਬਰੈਂਪਟਨ : ਕੁਝ ਅਣਪਛਾਤੇ ਲੋਕਾਂ ਨੇ ਬੁੱਧਵਾਰ ਨੂੰ ਵਿਵਾਦਿਤ ਕੈਨੇਡੀਅਨ ਰੇਡੀਓ ਦੇ ਟਾਕ ਸ਼ੋਅ ਦੇ ਹੋਸਟ ਜੋਗਿੰਦਰ ਸਿੰਘ ਬਾਸੀ ਦੀ ਕਾਰ ’ਤੇ ਫਾਇਰਿੰਗ ਕੀਤੀ। ਫਾਇਰਿੰਗ ਮਗਰੋਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਸੂਤਰਾਂ ਮੁਤਾਬਕ ਜਿਸ ਸਮੇਂ ਕਾਰ ’ਤੇ ਫਾਇਰਿੰਗ ਹੋਈ, ਬਾਸੀ ਦੀ ਕਾਰ ਉਨ੍ਹਾਂ ਦੀ ਬੇਟੀ ਦੇ ਘਰ ’ਚ ਖਡ਼੍ਹੀ ਸੀ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਜਿਸ ਸਮੇਂ ਕਾਰ ’ਤੇ ਫਾਇਰਿੰਗ ਹੋਈ, ਉਸ ਸਮੇਂ ਬਾਸੀ ਕਾਰ ’ਚ ਬੈਠੇ ਸਨ ਜਾਂ ਨਹੀਂ। ਸੂਤਰਾਂ ਨੇ ਦੱਸਿਆ ਕਿ ਹਮਲੇ ’ਚ ਕੋਈ ਜ਼ਖ਼ਮੀ ਨਹੀਂ ਹੋਇਆ। ਜਾਣਕਾਰੀ ਮੁਤਾਬਕ ਗੋਲੀਆਂ ਬਾਸੀ ਦੀ ਕਾਰ ਦੇ ਸ਼ੀਸ਼ੀਆਂ ਨੂੰ ਤੋਡ਼ਦੇ ਹੋਏ ਅੰਦਰ ਜਾ ਵੱਜੀਆਂ ਪਰ ਬਾਸੀ ਪੂਰੀ ਤਰ੍ਹਾਂ ਸੁਰੱਖਿਅਤ ਹਨ।

Posted By: Rajnish Kaur