ਵੈਨਕੁਵਰ (ਕੈਨੇਡਾ): ਵੈਨਕੂਵਰ 'ਚ 'ਫਰੈਂਡਸ ਆਫ਼ ਇੰਡੀਆ' ਨਾਂ ਦੇ ਸੰਗਠਨ ਨਾਲ ਜੁੜੇ ਲੋਕਾਂ ਨੇ ਸ਼ਹਿਰ 'ਚ ਸਥਿਤ ਚੀਨੀ ਵਣਜ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਚੀਨ ਵਿੱਚ ਹਿਰਾਸਤ ਵਿੱਚ ਲਏ ਗਏ ਕੈਨੇਡੀਅਨ ਲੋਕਾਂ ਦੀ ਰਿਹਾਈ ਦੀ ਮੰਗ ਕੀਤੀ ਗਈ।

ਜ਼ਿਕਰਯੋਗ ਹੈ ਕਿ 24 ਜੂਨ 2020 ਨੂੰ ਕੈਨੇਡਾ ਵਿੱਚ ਚੀਨ ਵਿਰੁੱਧ ਭਾਰਤੀ ਨਾਗਰਿਕਾਂ ਨੇ ਪ੍ਰਦਰਸ਼ਨ ਕੀਤਾ ਸੀ। ਲੋਕਾਂ ਨੇ ਇਸ ਪ੍ਰਦਰਸ਼ਨ ਦੌਰਾਨ 'ਸਟਾਪ ਕਿਲਿੰਗ ਪੀਪਲ ਇਨ ਇੰਡੀਆ', 'ਡੋਂਟ ਥ੍ਰੈਟਨ' ਅਤੇ 'ਬੈਕਆਫ਼ ਚਾਈਨਾ' ਆਦਿ ਸਲੋਗਨ ਲਿਖੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਇਸ ਦੌਰਾਨ ਕੁਝ ਲੋਕਾਂ ਨੇ ਭਾਰਤੀ ਝੰਡਾ ਵੀ ਲਹਿਰਾਇਆ।

Posted By: Jagjit Singh