ਏਜੰਸੀ, ਨਵੀਂ ਦਿੱਲੀ : ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਟਵੀਟ ਕੀਤਾ ਹੈ ਕਿ ਕੈਨੇਡਾ ਦੇ ਟੋਰਾਂਟੋ ਵਿਚ ਇਕ ਭਾਰਤੀ ਵਿਦਿਆਰਥਣ ਰਾਚੇਲ ਅਲਬਰਟ 'ਤੇ ਗੰਭੀਰ ਹਮਲੇ ਬਾਰੇ ਜਾਣਕਾਰੀ ਮਿਲਣ 'ਤੇ ਬਹੁਤ ਦੁੱਖ ਹੋਇਆ ਹੈ। ਵਿਦੇਸ਼ ਮੰਤਰਾਲਾ ਦੇ ਅਧਿਕਾਰੀਆਂ ਨੂੰ ਉਸ ਦੇ ਪਰਿਵਾਰ ਨੂੰ ਵੀਜ਼ਾ ਦਿਵਾਉਣ ਵਿਚ ਮਦਦ ਕਰਨ ਲਈ ਕਹਿ ਰਿਹਾ ਹਾਂ। ਜੈਸ਼ੰਕਰ ਨੇ ਇਕ ਟਵੀਟ ਕਰ ਕਿਹਾ,' ਪਰਿਵਾਰ ਦੇ ਮੈਂਬਰ ਤੁਰੰਤ ਸਾਡੇ ਨਾਲ 9873983884 'ਤੇ ਸੰਪਰਕ ਕਰ ਸਕਦੇ ਹਨ।

ਮੀਡੀਆ ਸੂਤਰਾਂ ਮੁਤਾਬਕ ਟੋਰਾਂਟੋ ਵਿਚ ਵੀਰਵਾਰ ਨੂੰ ਭਾਰਤੀ ਵਿਦਿਆਰਥਣ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਰਚੇਲ ਤਮਿਲਨਾਡੂ ਦੀ ਰਹਿਣ ਵਾਲੀ ਹੈ। ਦੱਸਿਆ ਗਿਆ ਹੈ ਕਿ ਯਾਰਕ ਯੂਨੀਵਰਸਿਟੀ ਵਿਚ ਮਾਸਟਰ ਦੀ ਵਿਦਿਆਰਥਣ ਰਾਹੇਲ ਅਲਬਰਟ ਆਪਣੇ ਪਰਿਵਾਰ ਨਾਲ ਜਾ ਰਹੀ ਸੀ ਜਦੋਂ ਇਕ ਵਿਅਕਤੀ ਨੇ ਉਸ ਦੇ ਨਾਲ ਮਾਰਕੁੱਟ ਕੀਤੀ, ਉਸ ਨੂੰ ਧੱਕਾ ਦਿੱਤਾ ਅਤੇ ਘਸੀਟਿਆ। ਟੋਰਾਂਟੋ ਪੁਲਿਸ ਮੁਤਾਬਕ ਇਹ ਹਮਲਾ ਬੁੱਧਵਾਰ ਸਵੇਰੇ 10 ਵਜੇ ਦੇ ਕਰੀਬ ਲਿਚ ਐਵਨਿਊ ਅਤੇ ਅਸਿਨਬਿਓਨ ਰੋਡ ਕੋਲ ਹੋਇਆ। ਉਸ ਦੇ ਸਰੀਰ 'ਤੇ ਜ਼ਖ਼ਮ ਮਿਲੇ ਅਤੇ ਹੁਣ ਉਹ ਜ਼ੇਰੇ ਇਲਾਜ ਹਸਪਤਾਲ ਭਰਤੀ ਹੈ।

Posted By: Tejinder Thind